Skip to content

ਐਨੀਮੇਸ਼ਨ

ਇਨ੍ਹਾਂ ਛੋਟੇ-ਛੋਟੇ ਵੀਡੀਓ ਵਿਚ ਅਹਿਮ ਵਿਸ਼ਿਆਂ ʼਤੇ ਚਰਚਾ ਕੀਤੀ ਹੁੰਦੀ ਹੈ, ਪਰ ਇਨ੍ਹਾਂ ਦੁਆਰਾ ਸਿੱਖਣ ਨਾਲ ਮਜ਼ਾ ਆਉਂਦਾ ਹੈ!

 

ਸੋਚ-ਸਮਝ ਕੇ ਪੈਸੇ ਵਰਤੋ

ਅੱਜ ਪੈਸੇ ਸੰਭਾਲਣ ਦੀ ਆਦਤ ਪਾਓ ਤਾਂਕਿ ਕੱਲ੍ਹ ਨੂੰ ਲੋੜ ਪੈਣ ʼਤੇ ਇਹ ਤੁਹਾਡੇ ਕੰਮ ਆਉਣ।

ਜ਼ਿੰਦਗੀ ਧੂੰਏਂ ਵਿਚ ਨਾ ਉਡਾਓ

ਚਾਹੇ ਬਹੁਤ ਸਾਰੇ ਲੋਕ ਇਲੈਕਟ੍ਰਾਨਿਕ ਸਿਗਰਟਾਂ ਜਾਂ ਹੁੱਕੇ ਪੈਂਦੇ ਹਨ, ਪਰ ਕਈਆਂ ਨੇ ਇਸ ਨੂੰ ਪੀਣਾ ਛੱਡ ਦਿੱਤਾ ਹੈ ਅਤੇ ਕੁਝ ਜਣੇ ਇਸ ਨੂੰ ਛੱਡਣਾ ਚਾਹੁੰਦੇ ਹਨ। ਕਿਉਂ? ਕੀ ਸਿਗਰਟਾਂ-ਬੀੜੀਆਂ ਪੀਣ ਨਾਲ ਵਾਕਈ ਨੁਕਸਾਨ ਹੁੰਦਾ ਹੈ?

ਵੀਡੀਓ ਗੇਮਾਂ—ਕੀ ਤੁਸੀਂ ਸੱਚੀਂ ਜਿੱਤ ਰਹੇ ਹੋ?

ਵੀਡੀਓ ਗੇਮਾਂ ਖੇਡਣ ਵਿਚ ਬਹੁਤ ਮਜ਼ਾ ਆਉਂਦਾ ਹੈ, ਪਰ ਇਸ ਵਿਚ ਕੁਝ ਖ਼ਤਰੇ ਵੀ ਹਨ। ਤੁਸੀਂ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ ਅਤੇ ਸੱਚੀਂ ਜਿੱਤ ਸਕਦੇ ਹੋ?

ਉਦਾਸੀ ਛੱਡੋ, ਖ਼ੁਸ਼ ਹੋਵੋ

ਤੁਸੀਂ ਕੀ ਕਰ ਸਕਦੇ ਹੋ ਜੇ ਉਦਾਸੀ ਤੁਹਾਨੂੰ ਹਰ ਪਾਸਿਓਂ ਘੇਰ ਲਵੇ?

ਤੁਹਾਨੂੰ ਖੇਡਾਂ ਬਾਰੇ ਕੀ ਪਤਾ ਹੋਣਾ ਚਾਹੀਦਾ?

ਖੇਡਾਂ ਨਾਲ ਅਸੀਂ ਵਧੀਆ ਹੁਨਰ ਸਿੱਖ ਸਕਦੇ ਹਾਂ ਜਿਵੇਂ ਦੂਜਿਆਂ ਨਾਲ ਮਿਲ ਕੇ ਕੰਮ ਕਰਨਾ ਤੇ ਦੂਜਿਆਂ ਨਾਲ ਗੱਲ ਕਰਨੀ। ਪਰ ਕੀ ਖੇਡਾਂ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੋਣੀਆਂ ਚਾਹੀਦੀਆਂ?

ਪੀਣ ਤੋਂ ਪਹਿਲਾਂ ਅੰਜਾਮਾਂ ਬਾਰੇ ਸੋਚੋ

ਨਸ਼ੇ ਵਿਚ ਬਹੁਤ ਸਾਰੇ ਲੋਕ ਇੱਦਾਂ ਦਾ ਕੁਝ ਕਹਿ ਦਿੰਦੇ ਹਨ ਜਾਂ ਕਰ ਦਿੰਦੇ ਹਨ ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ। ਤੁਸੀਂ ਸ਼ਰਾਬ ਦੀ ਕੁਵਰਤੋਂ ਅਤੇ ਜ਼ਿਆਦਾ ਪੀਣ ਨਾਲ ਪੈਂਦਾ ਹੁੰਦੇ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ?

ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?

ਜੇ ਤੁਹਾਡਾ ਆਪਣੇ ਮਾਪਿਆਂ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤਾਂ ਤੁਸੀਂ ਕੀ ਕਰ ਸਕਦੇ ਹੋ?

ਕੀ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਦੇ ਗ਼ੁਲਾਮ ਹੋ?

ਤੁਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹੋ ਜਿੱਥੇ ਇਲੈਕਟ੍ਰਾਨਿਕ ਚੀਜ਼ਾਂ ਦੀ ਭਰਮਾਰ ਹੈ। ਪਰ ਤੁਹਾਨੂੰ ਇਨ੍ਹਾਂ ਦੇ ਗ਼ੁਲਾਮ ਬਣਨ ਦੀ ਲੋੜ ਨਹੀਂ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲਤ ਲੱਗੀ ਹੋਈ ਹੈ? ਜੇ ਹਾਂ, ਤਾਂ ਤੁਸੀਂ ਇਸ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ?

ਹੋਰ ਆਜ਼ਾਦੀ ਕਿਵੇਂ ਪਾਈਏ?

ਤੁਹਾਨੂੰ ਲੱਗਦਾ ਹੈ ਕਿ ਹੁਣ ਤਾਂ ਤੁਸੀਂ ਵੱਡੇ ਹੋ ਗਏ ਹੋ, ਪਰ ਸ਼ਾਇਦ ਤੁਹਾਡੇ ਮਾਪਿਆਂ ਨੂੰ ਇੱਦਾਂ ਨਹੀਂ ਲੱਗਦਾ। ਤੁਸੀਂ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਕੀ ਕਰ ਸਕਦੇ ਹੋ?

ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ?

ਜਦੋਂ ਤੁਹਾਡੀ ਗੱਲਬਾਤ ਚੁਗ਼ਲੀਆਂ ਵਿਚ ਬਦਲ ਜਾਵੇ, ਤਾਂ ਕਦਮ ਚੁੱਕੋ!

ਕੀ ਇਹ ਪਿਆਰ ਹੈ ਜਾਂ ਦੀਵਾਨਾਪਣ?

ਜਾਣੋ ਕਿ ਦੀਵਾਨਾਪਣ ਅਤੇ ਸੱਚਾ ਪਿਆਰ ਕੀ ਹੈ।

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!

ਆਪਣੇ ਫ਼ੈਸਲੇ ਖ਼ੁਦ ਕਰਨ ਲਈ ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ

ਆਨ-ਲਾਈਨ ਦੋਸਤਾਂ ਨਾਲ ਗੱਲ ਕਰਨ ਦਾ ਮਜ਼ਾ ਲਓ, ਪਰ ਸੁਰੱਖਿਅਤ ਰਹੋ।

ਸੱਚਾ ਦੋਸਤ ਕੌਣ ਹੁੰਦਾ ਹੈ?

ਬੁਰੇ ਦੋਸਤ ਤਾਂ ਝੱਟ ਮਿਲ ਜਾਂਦੇ ਹਨ, ਪਰ ਸੱਚਾ ਦੋਸਤ ਕਿਵੇਂ ਲੱਭੀਏ?

ਦਿਮਾਗ਼ ਲੜਾਓ, ਬਦਮਾਸ਼ ਭਜਾਓ

ਜਾਣੋ ਕਿ ਕੁਝ ਨੌਜਵਾਨਾਂ ਨੂੰ ਸਕੂਲ ਵਿਚ ਤੰਗ ਕਿਉਂ ਕੀਤਾ ਜਾਂਦਾ ਹੈ ਅਤੇ ਉਹ ਇਨ੍ਹਾਂ ਬਦਮਾਸ਼ਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ।