Skip to content

ਵਾਰਵਿਕ ਫੋਟੋ ਗੈਲਰੀ 6 (ਮਾਰਚ ਤੋਂ ਅਗਸਤ 2016)

ਵਾਰਵਿਕ ਫੋਟੋ ਗੈਲਰੀ 6 (ਮਾਰਚ ਤੋਂ ਅਗਸਤ 2016)

ਇਨ੍ਹਾਂ ਤਸਵੀਰਾਂ ਤੋਂ ਦੇਖੋ ਕਿ ਮਾਰਚ ਤੋਂ ਅਗਸਤ 2016 ਤਕ ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਨੂੰ ਬਣਾਉਣ ਦਾ ਕਿੰਨਾ ਕੁ ਕੰਮ ਪੂਰਾ ਹੋਇਆ ਹੈ ਅਤੇ ਵਲੰਟੀਅਰਾਂ ਨੇ ਇਸ ਕੰਮ ਵਿਚ ਕਿੰਨਾ ਯੋਗਦਾਨ ਪਾਇਆ।

ਵਾਰਵਿਕ ਵਿਚ ਬਣ ਚੁੱਕੀ ਇਮਾਰਤ ਦੀਆਂ ਤਸਵੀਰਾਂ। ਖੱਬੇ ਤੋਂ ਸੱਜੇ:

  1. 1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. 2. ਆਉਣ-ਜਾਣ ਵਾਲਿਆਂ ਲਈ ਪਾਰਕਿੰਗ

  3. 3. ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

  4. 4. ਰਿਹਾਇਸ਼ B

  5. 5. ਰਿਹਾਇਸ਼ D

  6. 6. ਰਿਹਾਇਸ਼ C

  7. 7. ਰਿਹਾਇਸ਼ A

  8. 8. ਦਫ਼ਤਰ/ਬੈਥਲ ਸੇਵਾਵਾਂ

16 ਮਾਰਚ 2016—ਵਾਰਵਿਕ ਜਗ੍ਹਾ

ਕਾਮੇ ਬਲੂਤ ਅਤੇ ਮੈਪਲ ਦੇ ਦਰਖ਼ਤ ਥੱਲੇ ਲਾਹੁੰਦੇ ਹੋਏ। ਉਸਾਰੀ ਵਾਲੀ ਜਗ੍ਹਾ ʼਤੇ

1,400 ਤੋਂ ਜ਼ਿਆਦਾ ਨਵੇਂ ਦਰਖ਼ਤ ਲਗਾਏ ਗਏ ਹਨ।

23 ਮਾਰਚ 2016—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਵਾਰਵਿਕ ਵਿਚ ਕਾਮੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹੋਏ। ਇਸ ਮੌਕੇ ʼਤੇ ਇੱਥੇ

384 ਲੋਕ ਇਕੱਠੇ ਹੋਏ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਹਰ ਸਾਲ ਇਹ ਯਾਦਗਾਰ ਮਨਾਉਂਦੇ ਹਨ।

15 ਅਪ੍ਰੈਲ 2016—ਵਾਰਵਿਕ ਜਗ੍ਹਾ

ਤਰਖਾਣ ਮੁੱਖ ਗੇਟ ʼਤੇ ਖਿੜਕੀਆਂ ਲਾਉਂਦੇ ਹੋਏ। ਗੇਟ ʼਤੇ ਕੰਮ ਕਰਨ ਵਾਲੇ ਕਾਮੇ ਇਮਾਰਤ ਦੇਖਣ ਆਉਣ ਵਾਲਿਆਂ ਦਾ ਸੁਆਗਤ ਕਰਨਗੇ, ਇਮਾਰਤ ਦੀ ਦੇਖ-ਭਾਲ ਕਰਨਗੇ ਅਤੇ ਇਮਾਰਤ ਦੇ ਅੰਦਰ-ਬਾਹਰ ਜਾਣ ਵਾਲੇ ਵਾਹਨਾਂ ਦੀ ਦੇਖ-ਰੇਖ ਕਰਨਗੇ।

19 ਅਪ੍ਰੈਲ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਪਿਤਾ ਅਤੇ ਪੁੱਤਰ ਦੂਸਰੀ ਮੰਜ਼ਲ ਦੇ ਹਾਲ ਦੇ ਰਸਤੇ ʼਤੇ ਕਾਰਪੈਟ ਵਿਛਾਉਂਦੇ ਹੋਏ। ਉੱਥੇ ਇਹ ਕਾਰਪੈਟ ਵਿਛਾਇਆ ਗਿਆ ਹੈ ਜਿੱਥੋਂ ਲੋਕ ਜ਼ਿਆਦਾ ਆਉਣ-ਜਾਣਗੇ। ਜੇ ਇਹ ਕਾਰਪੈਟ ਖ਼ਰਾਬ ਹੋ ਜਾਵੇ, ਤਾਂ ਇਨ੍ਹਾਂ ਨੂੰ ਬਦਲਣਾ ਸੌਖਾ ਹੈ।

27 ਅਪ੍ਰੈਲ 2016—ਦਫ਼ਤਰ/ਬੈਥਲ ਸੇਵਾਵਾਂ

ਤਰਖਾਣ ਜਗ੍ਹਾ ਨੂੰ ਅਲੱਗ-ਅਲੱਗ ਹਿੱਸਿਆਂ ਵਿਚ ਵੰਡਦੇ ਹੋਏ। ਬਾਅਦ ਵਿਚ ਇਨ੍ਹਾਂ ਨੂੰ ਆਫ਼ਿਸਾਂ ਵਜੋਂ ਵਰਤਿਆ ਜਾਵੇਗਾ।

10 ਮਈ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਕਾਮਾ ਲਾਬੀ ਦੇ ਨਾਲ ਵਾਲੇ ਬਾਥਰੂਮ ਦੀ ਫਿਟਿੰਗ ਕਰਦਾ ਹੋਇਆ। ਬਾਅਦ ਵਿਚ ਇੱਥੇ ਟਾਇਲਟ ਸੀਟਾਂ ਲਾ ਦਿੱਤੀਆਂ ਜਾਣਗੀਆਂ। ਇਹ ਬਾਥਰੂਮ ਬੈਥਲ ਦੇਖਣ ਵਾਲਿਆਂ ਲਈ ਹੋਣਗੇ।

26 ਮਈ 2016—ਵਾਰਵਿਕ ਜਗ੍ਹਾ

ਟੀਮ ਕਾਮਿਆਂ ਨੂੰ ਸਿਖਲਾਈ ਦਿੰਦੀ ਹੋਈ ਕਿ ਅੱਗ ਲੱਗਣ ʼਤੇ ਕਿੱਦਾਂ ਬਚਾਅ ਕਰਨਾ ਹੈ। ਪਹਿਲਾਂ ਹੀ ਸਿਖਲਾਈ ਦੇਣ ਨਾਲ ਇਹ ਟੀਮ ਕੋਈ ਹਾਦਸਾ ਹੋਣ ʼਤੇ ਵਾਰਵਿਕ ਵਿਚ ਕੰਮ ਕਰਨ ਵਾਲਿਆਂ ਅਤੇ ਇਮਾਰਤਾਂ ਦਾ ਬਚਾਅ ਕਰ ਸਕੇਗੀ। ਇਸ ਤਰ੍ਹਾਂ ਇਲਾਕੇ ਦੇ ਐਮਰਜੈਂਸੀ ਵਿਭਾਗ ਲਈ ਵੀ ਕੰਮ ਕਰਨਾ ਆਸਾਨ ਹੋਵੇਗਾ।

30 ਮਈ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਵੇਟਰ ਡਾਇਨਿੰਗ ਹਾਲ ਵਿਚ ਸਵੇਰ ਦੀ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਕਾਮਿਆਂ ਨੂੰ ਬਿਠਾਉਂਦਾ ਹੋਇਆ।

31 ਮਈ 2016—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਇਕ ਤਰਖਾਣ ਲੇਜ਼ਰ ਮਸ਼ੀਨ ਦੀ ਮਦਦ ਨਾਲ ਨਿਸ਼ਾਨ ਲਾਉਂਦੀ ਹੋਈ। ਇੱਥੇ 2,500 ਤੋਂ ਜ਼ਿਆਦਾ ਨਿਸ਼ਾਨ ਲਗਾਏ ਗਏ ਹਨ ਜਿਨ੍ਹਾਂ ਨਾਲ ਇੱਥੇ ਰਹਿਣ ਵਾਲਿਆਂ ਅਤੇ ਬੈਥਲ ਦੇਖਣ ਆਉਣ ਵਾਲਿਆਂ ਦੀ ਮਦਦ ਹੋਵੇਗੀ।

1 ਜੂਨ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਵੈਲਡਰ ਲਾਬੀ ਤੋਂ ਆਡੀਟੋਰੀਅਮ ਦੀਆਂ ਪੌੜੀਆਂ ਦਾ ਜੰਗਲਾ ਲਾਉਂਦਾ ਹੋਇਆ। ਤਸਵੀਰ ਵਿਚ ਦਿਸ ਰਹੇ ਅੱਗ ਬੁਝਾਉਣ ਵਾਲੇ ਕੰਬਲ ਕਰਕੇ ਆਲੇ-ਦੁਆਲੇ ਦੀਆਂ ਚੀਜ਼ਾਂ ਦਾ ਨੁਕਸਾਨ ਨਹੀਂ ਹੁੰਦਾ।

9 ਜੂਨ 2016—ਦਫ਼ਤਰ/ਬੈਥਲ ਸੇਵਾਵਾਂ

ਛੱਤਾਂ ਦਾ ਕੰਮ ਕਰਨ ਵਾਲੇ ਵਿਭਾਗ ਦਾ ਇਕ ਮੈਂਬਰ ਕੰਧ ਤਿਆਰ ਕਰਦਾ ਹੋਇਆ। ਇੱਥੇ “ਨਿਹਚਾ ਦੇ ਜੀਉਂਦੇ-ਜਾਗਦੇ ਸਬੂਤ” ਨਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਹ ਪ੍ਰਦਰਸ਼ਨੀ ਤੁਸੀਂ ਖ਼ੁਦ ਦੇਖ ਸਕਦੇ ਹੋ। ਇਸ ਦੀ ਬਣਾਵਟ ਇਸ ਤਰ੍ਹਾਂ ਦੀ ਹੈ ਕਿ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਗੈਲਰੀ ਕਿਸ ਬਾਰੇ ਹੈ।

16 ਜੂਨ 2016—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਕਾਮੇ ਫ਼ਰਸ਼ ਦਾ ਕੰਮ ਕਰਦੇ ਹੋਏ ਤਾਂਕਿ ਸੀਮਿੰਟ ਪੱਕ ਜਾਵੇ, ਫ਼ਰਸ਼ ਲੰਬੇ ਸਮੇਂ ਤਕ ਚੱਲ ਸਕੇ, ਮਿੱਟੀ ਨਾਲ ਫ਼ਰਸ਼ ਖ਼ਰਾਬ ਨਾ ਹੋਵੇ, ਟਾਇਰਾਂ ਦੇ ਨਿਸ਼ਾਨ ਨਾ ਪੈਣ ਅਤੇ ਸਾਂਭ-ਸੰਭਾਲ ਕਰਨੀ ਸੌਖੀ ਹੋਵੇ।

29 ਜੂਨ 2016—ਦਫ਼ਤਰ/ਬੈਥਲ ਸੇਵਾਵਾਂ

ਤਰਖਾਣ ਲਾਬੀ ਦੇ ਰਸਤੇ ਉੱਪਰ ਗਲਾਸ ਲਾਉਂਦੇ ਹੋਏ। ਇਸ ਪਾਰਦਰਸ਼ੀ ਗਲਾਸ ਨਾਲ ਅੰਦਰ ਆਉਣ ਵਾਲੇ ਰਸਤੇ ʼਤੇ ਰੌਸ਼ਨੀ ਆ ਸਕੇਗੀ।

29 ਜੂਨ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਜੋੜਾ ਬੈਥਲ ਦੇਖਣ ਆਉਣ ਵਾਲਿਆਂ ਲਈ ਲਗਾਈ ਜਾਣ ਵਾਲੀ ਪ੍ਰਦਰਸ਼ਨੀ “ਬਾਈਬਲ ਅਤੇ ਪਰਮੇਸ਼ੁਰ ਦਾ ਨਾਂ” ਦੇ ਰਸਤੇ ʼਤੇ ਟਾਈਲਾਂ ਲਾਉਂਦਾ ਹੋਇਆ।

6 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਔਰਤ ਆਡੀਟੋਰੀਅਮ ਵਿਚ ਕੁਰਸੀਆਂ ਲਾਉਂਦੀ ਹੋਈ। ਇੱਥੇ 1,018 ਸੀਟਾਂ ਹਨ। ਇਸ ਆਡੀਟੋਰੀਅਮ ਵਿਚ ਪਹਿਰਾਬੁਰਜ ਸਟੱਡੀ ਹੋਵੇਗੀ ਅਤੇ ਬੈਥਲ ਪਰਿਵਾਰ ਨੂੰ ਬਾਈਬਲ ਆਧਾਰਿਤ ਸਿੱਖਿਆ ਦਿੱਤੀ ਜਾਵੇਗੀ।

9 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਲਾਬੀ ਵਿਚ ਤਰਖਾਣ, ਬਿਜਲੀ ਦਾ ਕੰਮ ਕਰਨ ਵਾਲੇ ਅਤੇ ਹੋਰ ਕਾਮੇ ਬੈਥਲ ਦੇਖਣ ਆਉਣ ਵਾਲਿਆਂ ਦੇ ਸੁਆਗਤ ਲਈ ਨਿਸ਼ਾਨ ਬੋਰਡ ਲਾਉਂਦੇ ਹੋਏ।

13 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਦੋ ਔਰਤਾਂ ਕਾਮਿਆਂ ਲਈ ਪਾਣੀ ਦਾ ਪ੍ਰਬੰਧ ਕਰਦੀਆਂ ਹੋਈਆਂ। ਗਰਮ ਮੌਸਮ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਕਾਮਿਆਂ ਨੂੰ ਵਾਰ-ਵਾਰ ਯਾਦ ਕਰਾਇਆ ਜਾਂਦਾ ਹੈ ਕਿ ਉਹ ਪਾਣੀ ਪੀਂਦੇ ਰਹਿਣ।

19 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਕਾਮਾ ਬਕਸੇ ਤਿਆਰ ਕਰਦਾ ਹੋਇਆ ਜਿਸ ਵਿਚ ਬਹੁਤ ਘੱਟ ਮਿਲਣ ਵਾਲੀਆਂ ਬਾਈਬਲਾਂ ਰੱਖੀਆਂ ਜਾਣਗੀਆਂ। ਇਸ ਪ੍ਰਦਰਸ਼ਨੀ ਦਾ ਨਾਂ ਹੈ, “ਬਾਈਬਲ ਅਤੇ ਪਰਮੇਸ਼ੁਰ ਦਾ ਨਾਂ।” ਇਸ ਪ੍ਰਦਰਸ਼ਨੀ ਵਿਚ ਘੁੰਮਣ ਵਾਲੀ ਗੈਲਰੀ ਹੋਵੇਗੀ ਜਿਸ ਵਿਚ ਹੋਰ ਬਾਈਬਲਾਂ ਅਤੇ ਬਾਈਬਲ ਨਾਲ ਜੁੜੀਆਂ ਪੁਰਾਣੀਆਂ ਚੀਜ਼ਾਂ ਰੱਖੀਆਂ ਜਾਣਗੀਆਂ।

22 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਇਕ ਯੰਤਰ ਦੀ ਮਦਦ ਨਾਲ ਕਾਮਾ ਲਾਬੀ ਵਿਚ ਨਕਸ਼ੇ ʼਤੇ ਆਸਟ੍ਰੇਲੀਆ ਅਤੇ ਏਸ਼ੀਆ ਦੇ ਦੱਖਣ-ਪੂਰਬ ਦੇ ਟਾਪੂਆਂ ਦੇ ਨਿਸ਼ਾਨ ਲਾਉਂਦਾ ਹੋਇਆ। ਇਸ ਕੰਧ ʼਤੇ ਲਗਭਗ 700 ਭਾਸ਼ਾਵਾਂ ਵਿਚ ਯਹੋਵਾਹ ਦੇ ਗਵਾਹਾਂ ਦਾ ਨਾਂ ਹੈ।

23 ਜੁਲਾਈ 2016—ਦਫ਼ਤਰ/ਬੈਥਲ ਸੇਵਾਵਾਂ

ਬੈਥਲ ਪਰਿਵਾਰ ਦੇ ਮੈਂਬਰ ਸਿਖਲਾਈ ਲੈਂਦੇ ਹੋਏ। ਇਸ ਵਿਚ ਵਾਰਵਿਕ ਦੇ ਬੈਥਲ ਪਰਿਵਾਰ ਦੇ ਮੈਂਬਰਾਂ ਦਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਕੰਮ ਦੀ ਜਗ੍ਹਾ ʼਤੇ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਧਿਆਨ ਦੇਣ।

17 ਅਗਸਤ 2016—JW Broadcasting ਸਟੂਡੀਓ

JW Broadcasting ਦੇ ਭਾਸ਼ਣਕਾਰ ਦੇ ਮੇਜ਼ ਉੱਤੇ ਗੋਲਾਕਾਰ ਫ਼ਰੇਮ ਲਾਉਂਦੇ ਹੋਏ। ਸਟੂਡੀਓ ਦੀਆਂ ਜ਼ਿਆਦਾਤਰ ਚੀਜ਼ਾਂ ਬਰੁਕਲਿਨ ਦੇ ਪੁਰਾਣੇ ਸਟੂਡੀਓ ਤੋਂ ਲਿਆਂਦੀਆਂ ਗਈਆਂ ਸਨ।

24 ਅਗਸਤ 2016—ਵਾਰਵਿਕ ਜਗ੍ਹਾ

ਬਿਜਲੀ ਦਾ ਕੰਮ ਕਰਨ ਵਾਲਾ ਮੁੱਖ ਦਰਵਾਜ਼ੇ ਲਈ ਖ਼ਾਸ ਲਾਈਟਾਂ (LED) ਵਾਲਾ ਨਵਾਂ ਬੋਰਡ ਤਿਆਰ ਕਰਦਾ ਹੋਇਆ। ਸਤੰਬਰ 1 ਤਕ ਵਾਰਵਿਕ ਵਿਚ ਕਈ ਵਿਭਾਗਾਂ ਵਿਚ ਕੰਮ ਸ਼ੁਰੂ ਹੋ ਗਿਆ ਸੀ।