Skip to content

ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ ਕਿਉਂ ਨਹੀਂ ਵਰਤਦੇ?

ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ ਕਿਉਂ ਨਹੀਂ ਵਰਤਦੇ?

 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕ੍ਰਾਸ ਮਸੀਹੀਆਂ ਦਾ ਜਾਣਿਆ-ਪਛਾਣਿਆ ਚਿੰਨ੍ਹ ਹੈ। ਯਹੋਵਾਹ ਦੇ ਗਵਾਹ ਵੀ ਮਸੀਹੀ ਹਨ, ਪਰ ਅਸੀਂ ਭਗਤੀ ਵਿਚ ਕ੍ਰਾਸ ਨਹੀਂ ਵਰਤਦੇ। ਕਿਉਂ?

 ਇਕ ਕਾਰਨ ਹੈ ਕਿ ਬਾਈਬਲ ਮੁਤਾਬਕ ਯਿਸੂ ਕ੍ਰਾਸ ʼਤੇ ਨਹੀਂ, ਸਗੋਂ ਸੂਲ਼ੀ ʼਤੇ ਮਰਿਆ ਸੀ। ਇਸ ਤੋਂ ਇਲਾਵਾ, ਬਾਈਬਲ ਮਸੀਹੀਆਂ ਨੂੰ ਚੇਤਾਵਨੀ ਦਿੰਦੀ ਹੈ ਕਿ “ਮੂਰਤੀ-ਪੂਜਾ ਤੋਂ ਭੱਜੋ।” ਇਸ ਦਾ ਮਤਲਬ ਹੈ ਕਿ ਮਸੀਹੀਆਂ ਨੂੰ ਭਗਤੀ ਵਿਚ ਕ੍ਰਾਸ ਨਹੀਂ ਵਰਤਣਾ ਚਾਹੀਦਾ।​—1 ਕੁਰਿੰਥੀਆਂ 10:14; 1 ਯੂਹੰਨਾ 5:21.

 ਧਿਆਨ ਦੇਣ ਵਾਲੀ ਗੱਲ ਹੈ ਕਿ ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਯਿਸੂ ਨੇ ਦੱਸਿਆ ਸੀ ਕਿ ਸੱਚੇ ਮਸੀਹੀਆਂ ਦੀ ਪਛਾਣ ਉਨ੍ਹਾਂ ਦੇ ਪਿਆਰ ਤੋਂ ਹੋਣੀ ਸੀ, ਨਾ ਕਿ ਕ੍ਰਾਸ ਜਾਂ ਕਿਸੇ ਹੋਰ ਮੂਰਤੀ ਤੋਂ।