Skip to content

Skip to table of contents

ਪਰਮੇਸ਼ੁਰ ਦੇ ਬਚਨ ਬਾਰੇ ਜਾਣੋ

ਬਾਈਬਲ ਵਿਚ ਸਾਡੇ ਲਈ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਗਿਆ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸੀਂ ਜ਼ਿੰਦਗੀ ਵਿਚ ਕਾਮਯਾਬ ਕਿਵੇਂ ਹੋਈਏ ਅਤੇ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰੀਏ। ਇਹ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਵੀ ਦਿੰਦੀ ਹੈ:

  1. 1 ਪਰਮੇਸ਼ੁਰ ਕੌਣ ਹੈ?

  2. 2 ਤੁਸੀਂ ਪਰਮੇਸ਼ੁਰ ਬਾਰੇ ਕਿਵੇਂ ਸਿੱਖ ਸਕਦੇ ਹੋ?

  3. 3 ਬਾਈਬਲ ਕਿਸ ਨੇ ਲਿਖੀ ਸੀ?

  4. 4 ਕੀ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ?

  5. 5 ਬਾਈਬਲ ਦਾ ਸੰਦੇਸ਼ ਕੀ ਹੈ?

  6. 6 ਬਾਈਬਲ ਵਿਚ ਮਸੀਹ ਬਾਰੇ ਕਿਹੜੀਆਂ ਭਵਿੱਖਬਾਣੀਆਂ ਦਰਜ ਹਨ?

  7. 7 ਬਾਈਬਲ ਵਿਚ ਸਾਡੇ ਜ਼ਮਾਨੇ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਹੈ?

  8. 8 ਕੀ ਪਰਮੇਸ਼ੁਰ ਇਨਸਾਨਾਂ ਨੂੰ ਦੁੱਖ ਦਿੰਦਾ ਹੈ?

  9. 9 ਇਨਸਾਨਾਂ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ?

  10. 10 ਬਾਈਬਲ ਵਿਚ ਭਵਿੱਖ ਬਾਰੇ ਕਿਹੜੇ ਵਾਅਦੇ ਕੀਤੇ ਗਏ ਹਨ?

  11. 11 ਮਰਨ ਤੋਂ ਬਾਅਦ ਕੀ ਹੁੰਦਾ ਹੈ?

  12. 12 ਮਰ ਚੁੱਕੇ ਲੋਕਾਂ ਲਈ ਕੀ ਉਮੀਦ ਹੈ?

  13. 13 ਕੰਮ-ਕਾਰ ਬਾਰੇ ਬਾਈਬਲ ਕੀ ਕਹਿੰਦੀ ਹੈ?

  14. 14 ਤੁਸੀਂ ਆਪਣੀਆਂ ਚੀਜ਼ਾਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ?

  15. 15 ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

  16. 16 ਤੁਸੀਂ ਚਿੰਤਾ ਨਾਲ ਕਿਵੇਂ ਨਜਿੱਠ ਸਕਦੇ ਹੋ?

  17. 17 ਬਾਈਬਲ ਤੁਹਾਡੇ ਪਰਿਵਾਰ ਦੀ ਮਦਦ ਕਿਵੇਂ ਕਰ ਸਕਦੀ ਹੈ?

  18. 18 ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?

  19. 19 ਬਾਈਬਲ ਦੀਆਂ ਵੱਖ-ਵੱਖ ਕਿਤਾਬਾਂ ਵਿਚ ਕੀ ਦੱਸਿਆ ਗਿਆ ਹੈ?

  20. 20 ਤੁਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ?

ਬਾਈਬਲ ਵਿੱਚੋਂ ਆਇਤਾਂ ਕਿਵੇਂ ਲੱਭੀਏ?

ਬਾਈਬਲ 66 ਛੋਟੀਆਂ-ਛੋਟੀਆਂ ਕਿਤਾਬਾਂ ਦੀ ਬਣੀ ਹੋਈ ਹੈ। ਇਹ ਦੋ ਹਿੱਸਿਆਂ ਵਿਚ ਵੰਡੀ ਗਈ ਹੈ: ਇਬਰਾਨੀ-ਅਰਾਮੀ ਲਿਖਤਾਂ (“ਪੁਰਾਣਾ ਨੇਮ”) ਅਤੇ ਯੂਨਾਨੀ ਲਿਖਤਾਂ (“ਨਵਾਂ ਨੇਮ”)। ਹਰ ਕਿਤਾਬ ਨੂੰ ਅਧਿਆਵਾਂ ਤੇ ਆਇਤਾਂ ਵਿਚ ਵੰਡਿਆ ਗਿਆ ਹੈ। ਜਦੋਂ ਬਾਈਬਲ ਤੋਂ ਕੋਈ ਹਵਾਲਾ ਦਿੱਤਾ ਜਾਂਦਾ ਹੈ, ਤਾਂ ਕਿਤਾਬ ਦੇ ਨਾਂ ਤੋਂ ਬਾਅਦ ਦਾ ਨੰਬਰ ਅਧਿਆਇ ਦਾ ਨੰਬਰ ਹੁੰਦਾ ਹੈ ਅਤੇ ਉਸ ਤੋਂ ਅਗਲਾ ਨੰਬਰ ਆਇਤ ਦਾ ਨੰਬਰ ਹੁੰਦਾ ਹੈ। ਮਿਸਾਲ ਲਈ, ਉਤਪਤ 1:1 ਦਾ ਮਤਲਬ ਹੈ ਉਤਪਤ ਅਧਿਆਇ 1 ਅਤੇ ਆਇਤ 1.