Skip to content

Skip to table of contents

ਤੁਸੀਂ ਅੱਜ ਨਾਲੋਂ ਵਧੀਆ ਜ਼ਿੰਦਗੀ ਕਿਵੇਂ ਪਾ ਸਕਦੇ ਹੋ?

ਤੁਸੀਂ ਅੱਜ ਨਾਲੋਂ ਵਧੀਆ ਜ਼ਿੰਦਗੀ ਕਿਵੇਂ ਪਾ ਸਕਦੇ ਹੋ?

ਅੱਜ ਇਨਸਾਨਾਂ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਨਹੀਂ ਹੈ ਜਿੱਦਾਂ ਦੀ ਰੱਬ ਚਾਹੁੰਦਾ ਸੀ। ਅੱਜ ਧਰਤੀ ਅਜਿਹੇ ਲੋਕਾਂ ਨਾਲ ਭਰੀ ਹੋਣੀ ਚਾਹੀਦੀ ਸੀ ਜੋ ਸ੍ਰਿਸ਼ਟੀਕਰਤਾ ਨੂੰ ਆਪਣਾ ਰਾਜਾ ਮੰਨਦੇ, ਉਸ ਦੀ ਅਗਵਾਈ ਤੋਂ ਫ਼ਾਇਦਾ ਲੈਂਦੇ ਅਤੇ ਉਸ ਦੇ ਪਿਆਰ ਤੇ ਹੋਰ ਗੁਣਾਂ ਦੀ ਰੀਸ ਕਰਦੇ। ਉਨ੍ਹਾਂ ਨੇ ਖ਼ੁਸ਼ੀ ਨਾਲ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨ, ਨਵੀਆਂ ਚੀਜ਼ਾਂ ਦੀ ਖੋਜ ਕਰਨ ਅਤੇ ਪੂਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਵਿਚ ਇਕ-ਦੂਜੇ ਦਾ ਸਾਥ ਦੇਣਾ ਸੀ।

ਰੱਬ ਉਸ ਤਰ੍ਹਾਂ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ ਜਿਸ ਤਰ੍ਹਾਂ ਦੀ ਉਸ ਨੇ ਸੋਚੀ ਸੀ

ਇਹ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ? ਰੱਬ ਨੇ ਆਪਣੇ ਪੁੱਤਰ ਯਿਸੂ ਨੂੰ ਆਪਣੀ ਸਰਕਾਰ ਦਾ ਰਾਜਾ ਚੁਣਿਆ ਹੈ ਜੋ ਸਵਰਗ ਤੋਂ ਧਰਤੀ ’ਤੇ ਰਾਜ ਕਰੇਗਾ।ਬਾਈਬਲ ਇਸ ਨੂੰ ਪਰਮੇਸ਼ੁਰ ਦਾ ਰਾਜ ਕਹਿੰਦੀ ਹੈ। (ਦਾਨੀਏਲ 2:44) ਨਾਲੇ ਇਹ ਯਿਸੂ ਬਾਰੇ ਦੱਸਦੀ ਹੈ: ‘ਪਰਮੇਸ਼ੁਰ ਉਸ ਨੂੰ ਰਾਜ-ਗੱਦੀ ਦੇਵੇਗਾ, ਅਤੇ ਉਹ ਰਾਜ ਕਰੇਗਾ।’—ਲੂਕਾ 1:32, 33.

ਧਰਤੀ ’ਤੇ ਹੁੰਦਿਆਂ ਯਿਸੂ ਨੇ ਬਹੁਤ ਸਾਰੇ ਸ਼ਕਤੀਸ਼ਾਲੀ ਕੰਮ ਕਰ ਕੇ ਦਿਖਾਇਆ ਕਿ ਉਸ ਦੇ ਰਾਜ ਦੇ ਅਧੀਨ ਲੋਕ ਅੱਜ ਨਾਲੋਂ ਜ਼ਿਆਦਾ ਵਧੀਆ ਜ਼ਿੰਦਗੀ ਜੀ ਸਕਣਗੇ।

ਯਿਸੂ ਨੇ ਦਿਖਾਇਆ ਕਿ ਉਹ ਇਨਸਾਨਾਂ ਲਈ ਕਿਹੜੇ ਚੰਗੇ ਕੰਮ ਕਰੇਗਾ

  • ਉਸ ਨੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰ ਕੇ ਦਿਖਾਇਆ ਕਿ ਉਹ ਕਿਵੇਂ ਬੀਮਾਰੀਆਂ ਨੂੰ ਖ਼ਤਮ ਕਰੇਗਾ।ਮੱਤੀ 9:35.

  • ਉਸ ਨੇ ਸਮੁੰਦਰ ਨੂੰ ਸ਼ਾਂਤ ਕਰ ਕੇ ਦਿਖਾਇਆ ਕਿ ਉਹ ਕੁਦਰਤੀ ਤਾਕਤਾਂ ਨੂੰ ਕਾਬੂ ਕਰ ਕੇ ਕਿਵੇਂ ਲੋਕਾਂ ਦੀ ਰਾਖੀ ਕਰੇਗਾ।ਮਰਕੁਸ 4:36-39.

  • ਉਸ ਨੇ ਹਜ਼ਾਰਾਂ ਲੋਕਾਂ ਨੂੰ ਖਾਣਾ ਖੁਆ ਕੇ ਦਿਖਾਇਆ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ।ਮਰਕੁਸ 6:41-44.

  • ਉਸ ਨੇ ਇਕ ਵਿਆਹ ’ਤੇ ਪਾਣੀ ਨੂੰ ਦਾਖਰਸ ਵਿਚ ਬਦਲ ਕੇ ਦਿਖਾਇਆ ਕਿ ਉਹ ਚਾਹੁੰਦਾ ਹੈ ਕਿ ਲੋਕ ਜ਼ਿੰਦਗੀ ਦਾ ਮਜ਼ਾ ਲੈਣ।ਯੂਹੰਨਾ 2:7-11.

ਤੁਸੀਂ ਉਹ ਜ਼ਿੰਦਗੀ ਕਿਵੇਂ ਹਾਸਲ ਕਰ ਸਕਦੇ ਹੋ ਜੋ ਰੱਬ ਉਨ੍ਹਾਂ ਲੋਕਾਂ ਲਈ ਚਾਹੁੰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ? ਇਕ “ਰਾਹ” ਹੈ ਜਿਸ ’ਤੇ ਤੁਹਾਨੂੰ ਚੱਲਣ ਦੀ ਲੋੜ ਹੈ। ਬਾਈਬਲ ਦੱਸਦੀ ਹੈ ਕਿ ਇਹ ਰਾਹ “ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।”—ਮੱਤੀ 7:14.

ਵਧੀਆ ਜ਼ਿੰਦਗੀ ਵੱਲ ਜਾਂਦਾ ਰਾਹ

ਜ਼ਿੰਦਗੀ ਵੱਲ ਜਾਂਦਾ ਰਾਹ ਕੀ ਹੈ? ਰੱਬ ਦੱਸਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਇਹ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਰਾਹ ਹੈ।

ਯਿਸੂ ਨੇ ਕਿਹਾ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ।” (ਯੂਹੰਨਾ 14:6) ਯਿਸੂ ਦੇ ਕਹੇ ਮੁਤਾਬਕ ਕੰਮ ਕਰ ਕੇ ਅਤੇ ਉਸ ਦੀ ਰੀਸ ਕਰ ਕੇ ਅਸੀਂ ਰੱਬ ਦੇ ਨੇੜੇ ਜਾਵਾਂਗੇ ਅਤੇ ਸਾਨੂੰ ਫ਼ਾਇਦਾ ਹੋਵੇਗਾ।

ਤੁਸੀਂ ਜ਼ਿੰਦਗੀ ਵੱਲ ਜਾਂਦਾ ਰਾਹ ਕਿਵੇਂ ਲੱਭ ਸਕਦੇ ਹੋ? ਅੱਜ ਬਹੁਤ ਸਾਰੇ ਧਰਮ ਹਨ, ਪਰ ਯਿਸੂ ਨੇ ਚੇਤਾਵਨੀ ਦਿੱਤੀ: “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।” (ਮੱਤੀ 7:21) ਉਸ ਨੇ ਇਹ ਵੀ ਕਿਹਾ: “ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਤੋਂ ਪਛਾਣੋਗੇ।” (ਮੱਤੀ 7:16) ਤੁਸੀਂ ਬਾਈਬਲ ਦੀ ਮਦਦ ਨਾਲ ਸੱਚੇ ਤੇ ਝੂਠੇ ਧਰਮ ਵਿਚ ਪਛਾਣ ਕਰ ਸਕਦੇ ਹੋ।—ਯੂਹੰਨਾ 17:17.

ਤੁਸੀਂ ਜ਼ਿੰਦਗੀ ਵੱਲ ਲੈ ਜਾਣ ਵਾਲੇ ਰਾਹ ’ਤੇ ਕਿਵੇਂ ਚੱਲ ਸਕਦੇ ਹੋ? ਇਸ ਰਾਹ ’ਤੇ ਚੱਲਣ ਲਈ ਤੁਹਾਨੂੰ ਜ਼ਿੰਦਗੀ ਦੇਣ ਵਾਲੇ ਬਾਰੇ ਜਾਣਨ ਦੀ ਲੋੜ ਹੈ: ਉਹ ਕੌਣ ਹੈ? ਉਸ ਦਾ ਨਾਂ ਕੀ ਹੈ? ਉਹ ਕਿਹੋ ਜਿਹਾ ਹੈ? ਉਹ ਸਾਡੇ ਲਈ ਕੀ ਕਰਦਾ ਹੈ? ਉਹ ਸਾਡੇ ਤੋਂ ਕੀ ਚਾਹੁੰਦਾ ਹੈ? *

ਰੱਬ ਨਹੀਂ ਚਾਹੁੰਦਾ ਕਿ ਇਨਸਾਨ ਸਿਰਫ਼ ਕੰਮ ਕਰਨ, ਖਾਣ-ਪੀਣ, ਖੇਡਣ ਅਤੇ ਬੱਚੇ ਪੈਦਾ ਕਰਨ। ਅਸੀਂ ਆਪਣੇ ਸ੍ਰਿਸ਼ਟੀਕਰਤਾ ਨੂੰ ਜਾਣ ਸਕਦੇ ਹਾਂ ਅਤੇ ਉਸ ਦੇ ਦੋਸਤ ਬਣ ਸਕਦੇ ਹਾਂ। ਉਸ ਦੀ ਇੱਛਾ ਪੂਰੀ ਕਰ ਕੇ ਅਸੀਂ ਉਸ ਨੂੰ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। ਯਿਸੂ ਨੇ ਕਿਹਾ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ . . . ਸਿੱਖਦੇ ਰਹਿਣ।”—ਯੂਹੰਨਾ 17:3.

ਬਾਈਬਲ ਰਾਹੀਂ ਰੱਬ ਤੁਹਾਨੂੰ “ਲਾਭ ਉਠਾਉਣ ਦੀ ਸਿੱਖਿਆ ਦਿੰਦਾ” ਹੈ।—ਯਸਾਯਾਹ 48:17

ਆਪਣੀ ਮੰਜ਼ਲ ਤਕ ਪਹੁੰਚਣ ਲਈ ਪਹਿਲਾ ਕਦਮ ਚੁੱਕੋ

ਜਦੋਂ ਅਸੀਂ ਜਾਣ ਜਾਂਦੇ ਹਾਂ ਕਿ ਰੱਬ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਸ਼ਾਇਦ ਸਾਨੂੰ ਆਪਣੇ ਵਿਚ ਕੁਝ ਤਬਦੀਲੀਆਂ ਕਰਨੀਆਂ ਪੈਣ। ਸ਼ਾਇਦ ਤਬਦੀਲੀਆਂ ਕਰਨੀਆਂ ਔਖੀਆਂ ਲੱਗਣ। ਪਰ ਪਿੱਛੇ ਨਾ ਹਟੋ, ਆਪਣੀ ਮੰਜ਼ਲ ਤਕ ਪਹੁੰਚਣ ਲਈ ਕਦਮ ਚੁੱਕੋ ਅਤੇ ਇਸ ਰਾਹ ’ਤੇ ਚੱਲਦੇ ਰਹੋ। ਤੁਹਾਡੀ ਜ਼ਿੰਦਗੀ ਜ਼ਰੂਰ ਵਧੀਆ ਹੋਵੇਗੀ। ਰੱਬ ਬਾਰੇ ਪੁੱਛੇ ਜਾਂਦੇ ਆਮ ਸਵਾਲਾਂ ਦੇ ਜਵਾਬ ਲੈਣ ਵਿਚ ਯਹੋਵਾਹ ਦੇ ਗਵਾਹ ਤੁਹਾਡੇ ਦੱਸੇ ਸਮੇਂ ਤੇ ਜਗ੍ਹਾ ’ਤੇ ਆ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਸਾਡੀ ਵੈੱਬਸਾਈਟ www.ps8318.com/pa ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ