ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2017

ਇਸ ਅੰਕ ਵਿਚ 3 ਜੁਲਾਈ ਤੋਂ ਲੈ ਕੇ 27 ਅਗਸਤ 2017 ਦੇ ਲੇਖ ਹਨ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਬਾਈਬਲ-ਆਧਾਰਿਤ ਸਵਾਲਾਂ ਦੇ ਕਿੰਨੇ ਜਵਾਬ ਦੇ ਸਕਦੇ ਹੋ।

ਯਹੋਵਾਹ ਸਾਨੂੰ ਮੁਸੀਬਤਾਂ ਵਿਚ ਦਿਲਾਸਾ ਦਿੰਦਾ ਹੈ

ਵਿਆਹੇ ਮਸੀਹੀ ਜੋੜੇ ਅੱਜ ਆਪਣੇ ਵਿਆਹ ਅਤੇ ਪਰਿਵਾਰ ਵਿਚ ਕਿਹੜੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ? ਜੇ ਤੁਸੀਂ ਅਜਿਹੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਤੁਸੀਂ ਪਰਮੇਸ਼ੁਰ ਤੋਂ ਕਿਵੇਂ ਦਿਲਾਸਾ ਪਾ ਸਕਦੇ ਹੋ?

ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਸਾਂਭ ਕੇ ਰੱਖੋ

ਸਾਨੂੰ ਕਿਹੜੇ ਖ਼ਜ਼ਾਨੇ ਸਾਂਭ ਕੇ ਰੱਖਣੇ ਚਾਹੀਦੇ ਹਨ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ?

ਉਦੋਂ ਕੀ ਹੋਇਆ ਜਦੋਂ ਇਕ ਗਵਾਹ ਨੇ ਸੜਕਾਂ ’ਤੇ ਰਹਿਣ ਵਾਲੇ ਇਕ ਅੱਤ ਦੇ ਗੰਦੇ ਆਦਮੀ ਨੂੰ ਪ੍ਰਚਾਰ ਕੀਤਾ?

ਮਤਭੇਦ ਭੁਲਾਓ, ਸ਼ਾਂਤੀ ਵਧਾਓ

ਸਾਰੇ ਸ਼ਾਂਤੀ ਚਾਹੁੰਦੇ ਹਨ। ਪਰ ਘਮੰਡ ਕਰਕੇ ਜਾਂ ਆਪਣੇ ਆਪ ’ਤੇ ਭਰੋਸਾ ਨਾ ਹੋਣ ਕਰਕੇ ਅਸੀਂ ਦੂਜਿਆਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਿਸ ਕਰਕੇ ਸ਼ਾਂਤੀ ਭੰਗ ਹੋ ਜਾਂਦੀ ਹੈ। ਤੁਸੀਂ ਇੱਦਾਂ ਦਾ ਰਵੱਈਆ ਦਿਖਾਉਣ ਤੋਂ ਕਿਵੇਂ ਬਚ ਸਕਦੇ ਹੋ?

“ਮੁਬਾਰਕ ਤੇਰੀ ਮੱਤ”

ਇਹ ਸ਼ਬਦ ਪੁਰਾਣੇ ਸਮੇਂ ਦੇ ਰਾਜੇ ਦਾਊਦ ਨੇ ਅਬੀਗੈਲ ਨੂੰ ਕਹੇ ਸਨ। ਕਿਹੜੀ ਗੱਲ ਕਰਕੇ ਦਾਊਦ ਨੇ ਅਬੀਗੈਲ ਦੀ ਤਾਰੀਫ਼ ਕੀਤੀ ਅਤੇ ਅਸੀਂ ਅਬੀਗੈਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ

ਅੱਜ ਕਿਹੜਾ ਅਹਿਮ ਮਸਲਾ ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੈ? ਤੁਹਾਡੇ ਲਈ ਇਸ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ?

ਯਹੋਵਾਹ ਦੇ ਰਾਜ ਦਾ ਪੱਖ ਲਓ

ਜੇ ਤੁਸੀਂ ਮੰਨਦੇ ਹੋ ਕਿ ਪੂਰੀ ਕਾਇਨਾਤ ’ਤੇ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਕੀ ਤੁਸੀਂ ਜਾਣਦੇ ਹੋ?

ਯਿਸੂ ਨੇ ਯਰੂਸ਼ਲਮ ਦੇ ਮੰਦਰ ਵਿਚ ਜਾਨਵਰ ਵੇਚਣ ਵਾਲਿਆ ਨੂੰ ‘ਲੁਟੇਰੇ’ ਕਿਉਂ ਕਿਹਾ?