Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਅਮਰੀਕਾ

ਹਰ ਦਿਨ ਅਮਰੀਕਾ ਦੇ ਸਾਬਕਾ ਫ਼ੌਜੀਆਂ ਵਿੱਚੋਂ 20 ਤੋਂ ਜ਼ਿਆਦਾ ਫ਼ੌਜੀ ਆਤਮ-ਹੱਤਿਆ ਕਰਦੇ ਹਨ। ਹਰ ਸਾਲ ਤਕਰੀਬਨ 950 ਸਾਬਕਾ ਫ਼ੌਜੀ, ਜਿਨ੍ਹਾਂ ਦੀ ਅਮਰੀਕਾ ਦੀ ਸਰਕਾਰ ਮਦਦ ਕਰਦੀ ਹੈ, ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ।

ਚੀਨ

ਚਾਈਨਾ ਡੇਲੀ ਨਾਂ ਦੀ ਅਖ਼ਬਾਰ ਨੇ ਲਿਖਿਆ: “30 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਕਿਸੇ ਹੋਰ ਸ਼ਹਿਰ ਵਿਚ ਜਾ ਕੇ ਨੌਕਰੀ ਕਰਦੀਆਂ ਹਨ। ਇਨ੍ਹਾਂ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਔਰਤਾਂ ਵਿਆਹ ਤੋਂ ਪਹਿਲਾਂ ਗਰਭਵਤੀ ਹੁੰਦੀਆਂ ਹਨ। ਵਿਆਹ ਕੀਤੇ ਬਿਨਾਂ ਚੀਨੀ ਔਰਤਾਂ ਦਾ ਗਰਭਵਤੀ ਹੋਣਾ ਕੁਝ ਹੀ ਸਾਲਾਂ ਵਿਚ ਬਹੁਤ ਵਧ ਗਿਆ ਹੈ।” ਚੀਨੀ ਸਮਾਜ ਨੇ ਹੁਣ ‘ਇਸ ਗੱਲ ਨੂੰ ਵੀ ਕਬੂਲ ਕਰ ਲਿਆ ਹੈ ਕਿ ਵਿਆਹ ਤੋਂ ਬਿਨਾਂ ਜੋੜੇ ਇਕੱਠੇ ਰਹਿੰਦੇ ਹਨ।’

ਗ੍ਰੀਸ

1974 ਵਿਚ ਗ੍ਰੀਸ ਵਿਚ ਮਲੇਰੀਆ ਲਗਭਗ ਖ਼ਤਮ ਹੋ ਗਿਆ ਸੀ, ਪਰ ਹੁਣ ਉੱਥੇ ਦੁਬਾਰਾ ਤੋਂ ਮਲੇਰੀਆ ਫੈਲਣਾ ਸ਼ੁਰੂ ਹੋ ਗਿਆ ਹੈ। ਇਹ ਇਸ ਕਰਕੇ ਹੋਇਆ ਹੈ ਕਿਉਂਕਿ ਦੇਸ਼ ਵਿਚ ਆਰਥਿਕ ਤੰਗੀ ਹੈ ਤੇ ਬੀਮਾਰਾਂ ਦੀ ਦੇਖ-ਭਾਲ ਕਰਨ ਲਈ ਸਰਕਾਰ ਘੱਟ ਪੈਸੇ ਖ਼ਰਚ ਕਰ ਰਹੀ ਹੈ।

ਭਾਰਤ

ਇਕ ਸਰਵੇ ਤੋਂ ਪਤਾ ਲੱਗਾ ਕਿ ਭਾਰਤ ਵਿਚ ਪੱਛਮੀ ਸਭਿਅਤਾ ਤੇਜ਼ੀ ਨਾਲ ਵਧਣ ਦੇ ਬਾਵਜੂਦ ਵੀ 74% ਲੋਕ ਅਜੇ ਵੀ “ਲਵ ਮੈਰਿਜ” ਕਰਾਉਣ ਨਾਲੋਂ ਉੱਥੇ ਵਿਆਹ ਕਰਾਉਣਾ ਪਸੰਦ ਕਰਦੇ ਹਨ ਜਿੱਥੇ ਉਨ੍ਹਾਂ ਦੇ ਮਾਪਿਆਂ ਨੇ ਰਿਸ਼ਤਾ ਕੀਤਾ ਹੋਵੇ। ਹੈਰਾਨੀ ਦੀ ਗੱਲ ਹੈ ਕਿ 89% ਤੋਂ ਜ਼ਿਆਦਾ ਲੋਕ ਆਪਣੇ ਪਰਿਵਾਰ ਨਾਲ ਇਕੱਲੇ ਰਹਿਣ ਦੀ ਬਜਾਇ ਆਪਣੇ ਰਿਸ਼ਤੇਦਾਰਾਂ ਨਾਲ ਰਹਿਣਾ ਪਸੰਦ ਕਰਦੇ ਹਨ।

ਇਟਲੀ

‘ਯੂਰਪ ਤੇ ਅਮਰੀਕਾ ਵਰਗੇ ਅਮੀਰ ਦੇਸ਼ਾਂ ਵਿਚ ਕੈਥੋਲਿਕ ਚਰਚ ਕਮਜ਼ੋਰ ਹੋ ਚੁੱਕਾ ਹੈ। ਸਾਡੇ ਖ਼ਿਆਲ ਪੁਰਾਣੇ ਹੋ ਚੁੱਕੇ ਹਨ, ਸਾਡੇ ਚਰਚ ਵੱਡੇ-ਵੱਡੇ ਹਨ ਤੇ ਪਾਦਰੀਆਂ ਦੀ ਗਿਣਤੀ ਘੱਟ ਰਹੀ ਹੈ। ਨਾਲੇ ਚਰਚ ਦੇ ਪ੍ਰਬੰਧ ਠੀਕ ਨਹੀਂ ਹਨ ਅਤੇ ਸਾਡੇ ਰੀਤੀ-ਰਿਵਾਜ ਬਹੁਤ ਹਨ ਤੇ ਕੱਪੜੇ ਚਮਕ-ਦਮਕ ਵਾਲੇ ਹਨ। ਚਰਚ ਦੇ ਖ਼ਿਆਲ ਉਹੀ 200 ਸਾਲ ਪੁਰਾਣੇ ਹਨ।’—ਕੈਥੋਲਿਕ ਚਰਚ ਦੇ ਕਾਰਡੀਨਲ ਕਾਰਲੋ ਮਰੀਯਾ ਮਾਰਟੀਨੀ ਦੀ ਇੰਟਰਵਿਊ ਜੋ ਉਸ ਦੀ ਮੌਤ ਤੋਂ ਬਾਅਦ ਛਾਪੀ ਗਈ। (g13 08-E)