Skip to content

Skip to table of contents

ਮੁੱਖ ਪੰਨੇ ਤੋਂ | ਅਸਲੀ ਕਾਮਯਾਬੀ ਕੀ ਹੁੰਦੀ ਹੈ?

ਤੁਹਾਡੀ ਨਜ਼ਰ ਵਿਚ ਕਾਮਯਾਬੀ ਕੀ ਹੈ?

ਤੁਹਾਡੀ ਨਜ਼ਰ ਵਿਚ ਕਾਮਯਾਬੀ ਕੀ ਹੈ?

ਥੱਲੇ ਦਿੱਤੀਆਂ ਕਾਲਪਨਿਕ ਮਿਸਾਲਾਂ ’ਤੇ ਗੌਰ ਕਰ ਕੇ ਦੇਖੋ ਕਿ ਤੁਹਾਡਾ ਕੀ ਨਜ਼ਰੀਆ ਹੈ।

ਤੁਸੀਂ ਕਿਸ ਨੂੰ ਸਹੀ ਮਾਅਨੇ ਵਿਚ ਕਾਮਯਾਬ ਕਹੋਗੇ?

  • ਅਮਰ

    ਅਮਰ ਦਾ ਆਪਣਾ ਬਿਜ਼ਨਿਸ ਹੈ। ਉਹ ਈਮਾਨਦਾਰ ਤੇ ਮਿਹਨਤੀ ਹੈ ਅਤੇ ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਂਦਾ ਹੈ। ਉਸ ਦਾ ਬਿਜ਼ਨਿਸ ਵਧੀਆ ਚੱਲ ਰਿਹਾ ਹੈ ਜਿਸ ਕਾਰਨ ਉਹ ਅਤੇ ਉਸ ਦਾ ਪਰਿਵਾਰ ਆਰਾਮ ਦੀ ਜ਼ਿੰਦਗੀ ਗੁਜ਼ਾਰਦਾ ਹੈ।

  • ਕਰਣ

    ਕਰਣ ਦਾ ਵੀ ਅਮਰ ਵਰਗਾ ਬਿਜ਼ਨਿਸ ਹੈ, ਪਰ ਉਹ ਅਮਰ ਨਾਲੋਂ ਬਹੁਤ ਜ਼ਿਆਦਾ ਪੈਸੇ ਕਮਾਉਂਦਾ ਹੈ। ਅੱਗੇ ਵਧਣ ਦੀ ਦੌੜ ਵਿਚ ਉਸ ਨੂੰ ਕੰਮ ਤੋਂ ਸਿਵਾਇ ਹੋਰ ਕੁਝ ਨਹੀਂ ਸੁੱਝਦਾ ਅਤੇ ਉਸ ਨੂੰ ਕਈ ਬੀਮਾਰੀਆਂ ਲੱਗੀਆਂ ਹੋਈਆਂ ਹਨ।

  • ਜਸਮੀਤ

    ਜਸਮੀਤ ਇਕ ਮਿਡਲ ਸਕੂਲੇ ਪੜ੍ਹਦੀ ਹੈ। ਉਸ ਨੂੰ ਪੜ੍ਹਨ ਦਾ ਬੜਾ ਸ਼ੌਂਕ ਹੈ ਅਤੇ ਉਹ ਬੜੀ ਲਗਨ ਨਾਲ ਪੜ੍ਹਾਈ-ਲਿਖਾਈ ਕਰਦੀ ਹੈ ਜਿਸ ਕਰਕੇ ਉਸ ਦੇ ਵਧੀਆ ਨੰਬਰ ਆਉਂਦੇ ਹਨ।

  • ਈਸ਼ਾ

    ਈਸ਼ਾ ਜਸਮੀਤ ਨਾਲੋਂ ਵੀ ਜ਼ਿਆਦਾ ਨੰਬਰ ਲੈਂਦੀ ਹੈ ਅਤੇ ਉਸ ਦਾ ਨਾਂ ਹੁਸ਼ਿਆਰ ਬੱਚਿਆਂ ਦੀ ਲਿਸਟ ਵਿਚ ਹੈ। ਪਰ ਉਹ ਪੇਪਰਾਂ ਵਿਚ ਨਕਲ ਮਾਰਦੀ ਹੈ ਅਤੇ ਉਸ ਨੂੰ ਪੜ੍ਹਾਈ ਵਿਚ ਜ਼ਿਆਦਾ ਦਿਲਚਸਪੀ ਨਹੀਂ ਹੈ।

ਕਰਣ ਅਤੇ ਈਸ਼ਾ ਜਾਂ ਇਨ੍ਹਾਂ ਚਾਰੇ ਜਣਿਆਂ ਨੇ ਜ਼ਿੰਦਗੀ ਵਿਚ ਜੋ ਵੀ ਹਾਸਲ ਕੀਤਾ ਹੈ, ਤਾਂ ਉਸ ਕਰਕੇ ਉਹ ਸ਼ਾਇਦ ਤੁਹਾਡੀ ਨਜ਼ਰ ਵਿਚ ਕਾਮਯਾਬ ਹੋਣ, ਭਾਵੇਂ ਉਨ੍ਹਾਂ ਨੇ ਇਹ ਕਾਮਯਾਬੀ ਵੱਖੋ-ਵੱਖਰੇ ਤਰੀਕਿਆਂ ਨਾਲ ਕਿਉਂ ਨਾ ਹਾਸਲ ਕੀਤੀ ਹੋਵੇ।

ਦੂਜੇ ਪਾਸੇ, ਜੇ ਤੁਸੀਂ ਕਿਸੇ ਦੇ ਚੰਗੇ ਗੁਣਾਂ ਅਤੇ ਉਸ ਦੇ ਕੰਮ ਕਰਨ ਦੇ ਅਸੂਲਾਂ ਕਾਰਨ ਉਸ ਨੂੰ ਕਾਮਯਾਬ ਕਹੋ, ਸ਼ਾਇਦ ਤੁਹਾਡੀ ਨਜ਼ਰ ਵਿਚ ਅਮਰ ਅਤੇ ਜਸਮੀਤ ਕਾਮਯਾਬ ਹਨ। ਇਹ ਸਿੱਟਾ ਕੱਢਣਾ ਸਹੀ ਹੈ। ਥੱਲੇ ਦਿੱਤੀਆਂ ਉਦਾਹਰਣਾਂ ’ਤੇ ਗੌਰ ਕਰੋ।

  • ਕਿਸ ਗੱਲ ਵਿਚ ਜਸਮੀਤ ਦਾ ਭਲਾ ਹੈ? ਇਹ ਕਿ ਉਹ ਜ਼ਿਆਦਾ ਨੰਬਰ ਲਵੇ ਜਾਂ ਉਹ ਨਵੀਆਂ-ਨਵੀਆਂ ਗੱਲਾਂ ਸਿੱਖਣ ਦਾ ਸ਼ੌਂਕ ਰੱਖੇ?

  • ਕਿਹੜੀ ਗੱਲ ਅਮਰ ਦੇ ਬੱਚਿਆਂ ਲਈ ਵਧੀਆ ਹੈ? ਇਹ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੋਣ ਜਾਂ ਫਿਰ ਉਨ੍ਹਾਂ ਦਾ ਡੈਡੀ ਉਨ੍ਹਾਂ ਨਾਲ ਸਮਾਂ ਗੁਜ਼ਾਰੇ?

ਨਿਚੋੜ: ਕਾਮਯਾਬ ਇਨਸਾਨ ਉਹ ਹੁੰਦਾ ਹੈ ਜੋ ਉੱਚੇ ਅਸੂਲਾਂ ਉੱਤੇ ਚੱਲਦਾ ਹੈ, ਨਾ ਕਿ ਉਹ ਜਿਸ ਕੋਲ ਧਨ-ਦੌਲਤ ਜਾਂ ਰੁਤਬਾ ਹੁੰਦਾ ਹੈ।