Skip to content

Skip to table of contents

ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?

ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?

ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?

ਆਮ ਜਵਾਬ:

▪ “ਯਿਸੂ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ।”

▪ “ਯਿਸੂ ਇਨਸਾਨ ਦੇ ਰੂਪ ਵਿਚ ਰੱਬ ਸੀ।”

ਯਿਸੂ ਨੇ ਕੀ ਕਿਹਾ ਸੀ?

▪ “ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਸੋ ਯਿਸੂ ਨੇ ਕਬੂਲ ਕੀਤਾ ਕਿ ਉਹ ਅਤੇ ਪਿਤਾ ਇੱਕੋ ਨਹੀਂ ਸਨ, ਸਗੋਂ ਰੱਬ ਉਸ ਤੋਂ ਵੱਡਾ ਸੀ।

▪ “ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ।” (ਯੂਹੰਨਾ 20:17) ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਰੱਬ ਹੈ, ਪਰ ਰੱਬ ਨੂੰ ਆਪਣਾ ਪਿਤਾ ਅਤੇ ਆਪਣਾ ਪਰਮੇਸ਼ੁਰ ਕਿਹਾ ਸੀ।

▪ “ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ।” (ਯੂਹੰਨਾ 12:49) ਯਿਸੂ ਨੇ ਆਪਣੀਆਂ ਗੱਲਾਂ ਨਹੀਂ ਸਿਖਾਈਆਂ ਸਨ, ਪਰ ਉਹ ਜੋ ਉਸ ਦੇ ਪਿਤਾ ਵੱਲੋਂ ਸਨ।

ਯਿਸੂ ਨੇ ਇਹ ਕਦੀ ਨਹੀਂ ਕਿਹਾ ਸੀ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਪਰ ਇਹ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ। ਜੇ ਯਿਸੂ ਖ਼ੁਦ ਰੱਬ ਸੀ, ਤਾਂ ਉਹ ਧਰਤੀ ਉੱਤੇ ਹੁੰਦੇ ਹੋਏ ਕਿਸ ਨੂੰ ਪ੍ਰਾਰਥਨਾ ਕਰ ਰਿਹਾ ਸੀ? (ਮੱਤੀ 14:23; 26:26-29) ਉਹ ਆਪਣੇ ਆਪ ਨਾਲ ਗੱਲਾਂ ਨਹੀਂ ਕਰ ਰਿਹਾ ਸੀ!

ਜਦ ਯਿਸੂ ਦੇ ਦੋ ਚੇਲਿਆਂ ਨੇ ਉਸ ਦੇ ਰਾਜ ਵਿਚ ਉਸ ਦੇ ਸੱਜੇ ਅਤੇ ਖੱਬੇ ਪਾਸੇ ਬੈਠਣ ਬਾਰੇ ਗੱਲ ਕੀਤੀ ਸੀ, ਤਾਂ ਯਿਸੂ ਨੇ ਜਵਾਬ ਦਿੱਤਾ: “ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ।” (ਮੱਤੀ 20:23) ਕੀ ਯਿਸੂ ਝੂਠ ਬੋਲ ਰਿਹਾ ਸੀ ਜਦ ਉਸ ਨੇ ਕਿਹਾ ਕਿ ਉਸ ਕੋਲ ਉਨ੍ਹਾਂ ਦੀ ਫ਼ਰਮਾਇਸ਼ ਪੂਰੀ ਕਰਨ ਦਾ ਅਧਿਕਾਰ ਨਹੀਂ ਸੀ? ਨਹੀਂ! ਉਸ ਨੇ ਨਿਮਰ ਹੋ ਕੇ ਇਹ ਕਬੂਲ ਕੀਤਾ ਕਿ ਅਜਿਹੇ ਫ਼ੈਸਲੇ ਰੱਬ ਦੇ ਹੱਥ ਵਿਚ ਹੀ ਸਨ। ਯਿਸੂ ਨੇ ਇਹ ਵੀ ਸਮਝਾਇਆ ਕਿ ਅਜਿਹੀਆਂ ਗੱਲਾਂ ਵੀ ਸਨ ਜੋ ਨਾ ਉਹ ਤੇ ਨਾ ਫ਼ਰਿਸ਼ਤੇ, ਪਰ ਸਿਰਫ਼ ਉਸ ਦਾ ਪਿਤਾ ਯਹੋਵਾਹ ਹੀ ਜਾਣਦਾ ਸੀ।—ਮਰਕੁਸ 13:32.

ਕੀ ਯਿਸੂ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਹੀ ਰੱਬ ਦੇ ਅਧੀਨ ਸੀ? ਨਹੀਂ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਮੌਤ ਅਤੇ ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਵੀ ਉਹ ਰੱਬ ਦੇ ਅਧੀਨ ਸੀ। ਪੌਲੁਸ ਰਸੂਲ ਨੇ ਕਿਹਾ ਕਿ “ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਬਾਈਬਲ ਦੱਸਦੀ ਹੈ ਕਿ ਭਵਿੱਖ ਵਿਚ “ਜਦੋਂ ਸਭ ਕੁਝ ਪੁੱਤਰ ਦੇ ਅਧਿਕਾਰ ਵਿਚ ਹੋ ਜਾਵੇਗਾ, ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਵਿਚ ਦੇਵੇਗਾ ਕਿ ਪਰਮੇਸ਼ੁਰ ਸਭ ਦੇ ਉਤੇ ਰਾਜ ਕਰੈ।”—1 ਕੁਰਿੰਥੁਸ 15:28, CL.

ਇਹ ਗੱਲ ਸਾਫ਼ ਹੈ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ। ਇਸੇ ਕਰਕੇ ਉਸ ਨੇ ਆਪਣੇ ਪਿਤਾ ਯਹੋਵਾਹ ਨੂੰ ‘ਆਪਣਾ ਪਰਮੇਸ਼ੁਰ’ ਕਿਹਾ ਸੀ।—ਪਰਕਾਸ਼ ਦੀ ਪੋਥੀ 3:2, 12; 2 ਕੁਰਿੰਥੀਆਂ 1:3, 4. * (w09 2/1)

[ਫੁਟਨੋਟ]

^ ਪੈਰਾ 12 ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਸਫ਼ੇ 202-204 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 7 ਉੱਤੇ ਸੁਰਖੀ]

ਯਿਸੂ ਨੇ ਕਿਹਾ ਸੀ ਕਿ ਅਜਿਹੀਆਂ ਗੱਲਾਂ ਵੀ ਸਨ ਜੋ ਨਾ ਉਹ ਤੇ ਨਾ ਫ਼ਰਿਸ਼ਤੇ, ਪਰ ਸਿਰਫ਼ ਉਸ ਦਾ ਪਿਤਾ ਯਹੋਵਾਹ ਹੀ ਜਾਣਦਾ ਸੀ