Skip to content

Skip to table of contents

ਮੁੱਖ ਪੰਨੇ ਤੋਂ: ਧਰਮ ਦੀ ਜਾਂਚ ਕਰਨੀ ਕਿਉਂ ਜ਼ਰੂਰੀ ਹੈ?

ਧਰਮ ਦੀ ਜਾਂਚ ਕਿਉਂ ਕਰੀਏ?

ਧਰਮ ਦੀ ਜਾਂਚ ਕਿਉਂ ਕਰੀਏ?

ਫ਼ਰਜ਼ ਕਰੋ ਕਿ ਤੁਹਾਨੂੰ ਕੋਈ ਜਾਨ-ਲੇਵਾ ਬੀਮਾਰੀ ਹੈ ਤੇ ਤੁਹਾਨੂੰ ਓਪਰੇਸ਼ਨ ਕਰਾਉਣ ਦੀ ਲੋੜ ਹੈ। ਤੁਸੀਂ ਕਿਸੇ ਮੰਨੇ-ਪ੍ਰਮੰਨੇ ਡਾਕਟਰ ਕੋਲ ਜਾਓਗੇ ਕਿਉਂਕਿ ਤੁਹਾਡੀ ਜ਼ਿੰਦਗੀ ਉਸ ਦੇ ਹੱਥਾਂ ਵਿਚ ਹੋਵੇਗੀ। ਕੀ ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਕਿ ਤੁਸੀਂ ਉਸ ਡਾਕਟਰ ਦੇ ਰਿਕਾਰਡ ਬਾਰੇ ਪਤਾ ਕਰੋ?

ਇਸੇ ਤਰ੍ਹਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਧਰਮ ਦੀ ਜਾਂਚ ਕਰੀਏ। ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ, ਤਾਂ ਤੁਹਾਡੀ ਜ਼ਿੰਦਗੀ ਅਤੇ ਮੁਕਤੀ ਉਸ ਧਰਮ ਦੇ ਹੱਥਾਂ ਵਿਚ ਹੈ!

ਰੱਬ ਦਾ ਬਚਨ ਸਲਾਹ ਦਿੰਦਾ ਹੈ ਤਾਂਕਿ ਅਸੀਂ ਧਰਮ ਬਾਰੇ ਸਹੀ ਨਜ਼ਰੀਆ ਰੱਖ ਸਕੀਏ। ਉਸ ਵਿਚ ਲਿਖਿਆ ਹੈ: “ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ।” (ਲੂਕਾ 6:44) ਜਦੋਂ ਤੁਸੀਂ ਕਿਸੇ ਧਰਮ ਬਾਰੇ ਸੋਚਦੇ ਹੋ, ਤਾਂ ਉਹ ਕਿਹੋ ਜਿਹੇ ਫਲ ਦਿੰਦਾ ਹੈ? ਮਿਸਾਲ ਲਈ, ਕੀ ਉਸ ਧਰਮ ਦੇ ਲੀਡਰ ਪੈਸਿਆਂ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਨ? ਕੀ ਉਸ ਦੇ ਮੈਂਬਰ ਬਾਈਬਲ ਦੇ ਅਸੂਲਾਂ ਉੱਤੇ ਚੱਲਦੇ ਹਨ, ਖ਼ਾਸ ਕਰਕੇ ਯੁੱਧ ਅਤੇ ਨੈਤਿਕ ਮਾਮਲਿਆਂ ਵਿਚ? ਇਸ ਤੋਂ ਇਲਾਵਾ, ਕੀ ਤੁਸੀਂ ਕਿਸੇ ਧਰਮ ’ਤੇ ਵਿਸ਼ਵਾਸ ਕਰ ਸਕਦੇ ਹੋ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲੇ ਲੇਖ ਪੜ੍ਹ ਕੇ ਦੇਖੋ। (w13-E 07/01)

“ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ।”​—ਲੂਕਾ 6:44