Skip to content

Skip to table of contents

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਇਸ ਦੁਨੀਆਂ ਦਾ ਮਾਲਕ ਕੌਣ ਹੈ?

ਜੇ ਰੱਬ ਇਸ ਦੁਨੀਆਂ ਦਾ ਮਾਲਕ ਹੁੰਦਾ, ਤਾਂ ਕੀ ਇੰਨੇ ਦੁੱਖ ਹੁੰਦੇ?

ਬਹੁਤ ਲੋਕ ਸੋਚਦੇ ਹਨ ਕਿ ਰੱਬ ਇਸ ਦੁਨੀਆਂ ਦਾ ਮਾਲਕ ਹੈ। ਪਰ ਜੇ ਰੱਬ ਹੀ ਦੁਨੀਆਂ ਨੂੰ ਚਲਾ ਰਿਹਾ ਹੈ, ਤਾਂ ਇੰਨੇ ਦੁੱਖ ਕਿਉਂ ਹਨ? (ਬਿਵਸਥਾ ਸਾਰ 32:4, 5) ਬਾਈਬਲ ਦੱਸਦੀ ਹੈ ਕਿ ਪੂਰੀ ਦੁਨੀਆਂ ਇਕ ਦੁਸ਼ਟ ਸ਼ਖ਼ਸ ਦੇ ਵੱਸ ਵਿਚ ਹੈ।​—1 ਯੂਹੰਨਾ 5:19 ਪੜ੍ਹੋ।

ਪਰ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਕਿਵੇਂ ਆ ਗਈ? ਜਦੋਂ ਰੱਬ ਨੇ ਸ਼ੁਰੂ ਵਿਚ ਇਨਸਾਨਾਂ ਨੂੰ ਬਣਾਇਆ, ਤਾਂ ਇਕ ਦੂਤ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕੀਤੀ। ਅਤੇ ਉਸ ਨੇ ਪਹਿਲੇ ਜੋੜੇ ਨੂੰ ਵੀ ਆਪਣੇ ਨਾਲ ਰਲ਼ਾ ਲਿਆ। (ਉਤਪਤ 3:1-6) ਇਸ ਜੋੜੇ ਨੇ ਉਸ ਬਾਗ਼ੀ ਦੂਤ ਦੀ ਗੱਲ ਮੰਨ ਕੇ ਇਕ ਤਰੀਕੇ ਨਾਲ ਸ਼ੈਤਾਨ ਨੂੰ ਆਪਣਾ ਰਾਜਾ ਬਣਾ ਲਿਆ। ਹਾਲਾਂਕਿ ਸਿਰਫ਼ ਸਰਬਸ਼ਕਤੀਮਾਨ ਪਰਮੇਸ਼ੁਰ ਕੋਲ ਰਾਜ ਕਰਨ ਦਾ ਹੱਕ ਹੈ, ਪਰ ਉਹ ਚਾਹੁੰਦਾ ਹੈ ਕਿ ਲੋਕ ਦਿਲੋਂ ਉਸ ਦੇ ਰਾਜ ਦਾ ਪੱਖ ਲੈਣ। (ਬਿਵਸਥਾ ਸਾਰ 6:6; 30:16, 19) ਅਫ਼ਸੋਸ ਦੀ ਗੱਲ ਹੈ ਕਿ ਅੱਜ ਜ਼ਿਆਦਾਤਰ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਤਾਂਕਿ ਉਹ ਪਹਿਲੇ ਜੋੜੇ ਵਾਂਗ ਗ਼ਲਤ ਫ਼ੈਸਲੇ ਕਰਨ।​—ਪ੍ਰਕਾਸ਼ ਦੀ ਕਿਤਾਬ 12:9 ਪੜ੍ਹੋ।

ਇਨਸਾਨਾਂ ਦੀਆਂ ਸਮੱਸਿਆਵਾਂ ਕੌਣ ਸੁਲਝਾਵੇਗਾ?

ਕੀ ਰੱਬ ਸ਼ੈਤਾਨ ਦੇ ਦੁਸ਼ਟ ਰਾਜ ਨੂੰ ਇੱਦਾਂ ਹੀ ਚੱਲਦਾ ਰਹਿਣ ਦੇਵੇਗਾ? ਬਿਲਕੁਲ ਨਹੀਂ! ਯਿਸੂ ਦੇ ਰਾਹੀਂ ਪਰਮੇਸ਼ੁਰ ਸ਼ੈਤਾਨ ਦੇ ਸਾਰੇ ਬੁਰੇ ਕੰਮਾਂ ਨੂੰ ਨਾਸ਼ ਕਰੇਗਾ।​—1 ਯੂਹੰਨਾ 3:8 ਪੜ੍ਹੋ।

ਪਰਮੇਸ਼ੁਰ ਤੋਂ ਸ਼ਕਤੀ ਪਾ ਕੇ ਯਿਸੂ, ਸ਼ੈਤਾਨ ਨੂੰ ਖ਼ਤਮ ਕਰ ਦੇਵੇਗਾ। (ਰੋਮੀਆਂ 16:20) ਫਿਰ ਪਰਮੇਸ਼ੁਰ ਖ਼ੁਦ ਰਾਜ ਕਰੇਗਾ ਅਤੇ ਇਨਸਾਨਾਂ ਨੂੰ ਖ਼ੁਸ਼ੀ ਅਤੇ ਸ਼ਾਂਤੀ ਦੀ ਜ਼ਿੰਦਗੀ ਬਖ਼ਸ਼ੇਗਾ ਜਿੱਦਾਂ ਉਹ ਪਹਿਲਾਂ ਚਾਹੁੰਦਾ ਸੀ।​—ਪ੍ਰਕਾਸ਼ ਦੀ ਕਿਤਾਬ 21:3-5 ਪੜ੍ਹੋ। (w14-E 05/01)