Skip to content

Skip to table of contents

ਮੁੱਖ ਪੰਨੇ ਤੋਂ | ਰੱਬ ਦੀ ਸਰਕਾਰ—ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?

ਰੱਬ ਦਾ ਰਾਜਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

ਰੱਬ ਦਾ ਰਾਜਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

ਪਿਛਲੇ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਕਿ ਯਹੋਵਾਹ ਦੇ ਗਵਾਹਾਂ ਲਈ ਰੱਬ ਦਾ ਰਾਜ ਕਿੰਨਾ ਮਾਅਨੇ ਰੱਖਦਾ ਹੈ। ਨਾਲੇ ਸ਼ਾਇਦ ਰੱਬ ਦੇ ਰਾਜ ਵਿਚ ਮਿਲਣ ਵਾਲੀਆਂ ਕੁਝ ਬਰਕਤਾਂ ਬਾਰੇ ਪੜ੍ਹ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਈ ਹੋਣੀ। ਸ਼ਾਇਦ ਤੁਹਾਡੇ ਮਨ ਵਿਚ ਇਹ ਵੀ ਆਇਆ ਹੋਵੇ ਕਿ ਇਹ ਵਾਅਦੇ ਸੱਚ-ਮੁੱਚ ਪੂਰੇ ਹੋਣਗੇ ਜਾਂ ਨਹੀਂ।

ਇਹ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਅੱਖਾਂ ਮੀਟ ਕੇ ਇਨ੍ਹਾਂ ਸਾਰੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕੀਤਾ। (ਕਹਾਉਤਾਂ 14:15) ਕੁਝ ਗੱਲਾਂ ਵਿਚ ਤੁਸੀਂ ਪੁਰਾਣੇ ਜ਼ਮਾਨੇ ਦੇ ਬਰੀਆ ਦੇ ਲੋਕਾਂ ਵਾਂਗ ਹੋ ਜਿਨ੍ਹਾਂ ਨੇ ਅਕਲ ਤੋਂ ਕੰਮ ਲਿਆ ਸੀ। * ਜਦੋਂ ਇਨ੍ਹਾਂ ਲੋਕਾਂ ਨੂੰ ਪਹਿਲੀ ਵਾਰ ਰਾਜ ਬਾਰੇ ਖ਼ੁਸ਼ ਖ਼ਬਰੀ ਦੱਸੀ ਗਈ ਸੀ, ਤਾਂ ਉਨ੍ਹਾਂ ਨੇ ਇਸ ਨੂੰ ਸੱਚ ਮੰਨ ਲਿਆ ਸੀ। ਉਨ੍ਹਾਂ ਨੇ ਇਸ ਲਈ ਸੱਚ ਨਹੀਂ ਮੰਨਿਆ ਕਿਉਂਕਿ ਉਹ ਸਿਰਫ਼ ਖ਼ੁਸ਼ ਖ਼ਬਰੀ ਦੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖਣੀਆਂ ਚਾਹੁੰਦੇ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਬੜੇ ਧਿਆਨ ਨਾਲ ਧਰਮ-ਗ੍ਰੰਥ ਦੀ ਜਾਂਚ ਕਰ ਕੇ ਦੇਖਿਆ ਕਿ “ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ।” (ਰਸੂਲਾਂ ਦੇ ਕੰਮ 17:11) ਕਹਿਣ ਦਾ ਮਤਲਬ, ਬਰੀਆ ਦੇ ਲੋਕਾਂ ਨੇ ਜੋ ਗੱਲਾਂ ਸੁਣੀਆਂ ਸਨ, ਉਨ੍ਹਾਂ ਨੇ ਖ਼ੁਦ ਦੇਖਿਆ ਕਿ ਉਹ ਵਾਕਈ ਧਰਮ-ਗ੍ਰੰਥ ਵਿਚ ਸਨ ਜਾਂ ਨਹੀਂ। ਹੌਲੀ-ਹੌਲੀ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਖ਼ੁਸ਼ ਖ਼ਬਰੀ ਸੱਚ-ਮੁੱਚ ਪਰਮੇਸ਼ੁਰ ਦੇ ਬਚਨ ਤੋਂ ਸੀ।

ਯਹੋਵਾਹ ਦੇ ਗਵਾਹ ਤੁਹਾਨੂੰ ਵੀ ਇਸੇ ਤਰ੍ਹਾਂ ਕਰਨ ਦਾ ਸੱਦਾ ਦਿੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਮੁਫ਼ਤ ਵਿਚ ਬਾਈਬਲ ਦਾ ਅਧਿਐਨ ਕਰ ਕੇ ਦੇਖੋ ਕਿ ਰੱਬ ਦੇ ਰਾਜ ਬਾਰੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸ ਬਾਈਬਲ ਵਿਚ ਦੱਸੀਆਂ ਗੱਲਾਂ ਨਾਲ ਮੇਲ ਖਾਂਦੇ ਹਨ ਜਾਂ ਨਹੀਂ।

ਬਾਈਬਲ ਦੀ ਸਿੱਖਿਆ ਲੈ ਕੇ ਤੁਸੀਂ ਨਾ ਸਿਰਫ਼ ਰੱਬ ਦੇ ਰਾਜ ਬਾਰੇ ਜਾਣੋਗੇ, ਸਗੋਂ ਤੁਹਾਨੂੰ ਜ਼ਿੰਦਗੀ ਦੇ ਇਨ੍ਹਾਂ ਕੁਝ ਅਹਿਮ ਸਵਾਲਾਂ ਦੇ ਜਵਾਬ ਵੀ ਮਿਲਣਗੇ:

ਪਰ ਸਭ ਤੋਂ ਵਧੀਆ ਗੱਲ ਹੈ ਕਿ ਬਾਈਬਲ ਦੀ ਸਿੱਖਿਆ ਲੈ ਕੇ ਤੁਹਾਨੂੰ “ਪਰਮੇਸ਼ੁਰ ਦੇ ਨੇੜੇ” ਜਾਣ ਵਿਚ ਮਦਦ ਮਿਲੇਗੀ। (ਯਾਕੂਬ 4:8) ਤੁਸੀਂ ਜਿੰਨਾ ਜ਼ਿਆਦਾ ਰੱਬ ਦੇ ਨੇੜੇ ਜਾਓਗੇ, ਉੱਨਾ ਹੀ ਤੁਸੀਂ ਦੇਖੋਗੇ ਕਿ ਰੱਬ ਦੇ ਰਾਜ ਤੋਂ ਤੁਹਾਨੂੰ ਸਿਰਫ਼ ਅੱਜ ਹੀ ਨਹੀਂ, ਸਗੋਂ ਹਮੇਸ਼ਾ ਲਈ ਫ਼ਾਇਦਾ ਹੋਵੇਗਾ। ਯਿਸੂ ਨੇ ਖ਼ੁਦ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”ਯੂਹੰਨਾ 17:3. ▪ (w14-E 10/01)

 

^ ਪੈਰਾ 4 ਬਰੀਆ ਪੁਰਾਣੇ ਮਕਦੂਨੀਆ ਦਾ ਇਕ ਸ਼ਹਿਰ ਸੀ।