Skip to content

Skip to table of contents

ਦੋ ਦਿਲ, ਇਕ ਧੜਕਣ

ਦੋ ਦਿਲ, ਇਕ ਧੜਕਣ
  1. 1. ਰੱਬ ਨੇ ਦਿੱਤਾ ਇਕ ਤੋਹਫ਼ਾ ਪਿਆਰਾ

    ਮੁਹੱਬਤ ਦਾ ਪਾਕ ਬੰਧਨ ਸਦਾ

    ਜਦ ਦੋ ਦਿਲ ਧੜਕਣ ਮਿਲਕੇ ਇਕ ਸਾਥ

    ਆਗਾਜ਼ ਹੁੰਦਾ ਸੋਹਣੇ ਸਫ਼ਰ ਦਾ

    (ਕੋਰਸ)

    ਇਹ ਤੀਹਰੀ ਹੈ ਡੋਰੀ, ਸਾਡੇ ਦਿਲ ਦਾ ਅਰਮਾਨ

    ਨਾ ਟੁੱਟੇ ਇਹ ਸਾਥ

    ਕਦੀ ਵੀ

    ਹਾਂ, ਯਹੋਵਾਹ ਦਿਖਾਵੇ ਰਾਹ ਸਾਨੂੰ ਹਰ ਪਲ

    ਨਾ ਕਦੀ ਮਿਟੇ ਚਾਹਤ ਦੀ ਲੋਅ

    ਤੂੰ ਹਮਦਮ ਮੇਰੀ

    ਹਮਦਮ ਮੇਰੀ

  2. 2. ਦੁੱਖ-ਸੁੱਖ ਮਿਲ-ਜੁਲ ਕੇ

    ਹਮਸਫ਼ਰ ਹਰ ਗਮ ਸਹਿ ਲਵਾਂਗੇ

    ਤੋੜ ਨਾ ਸਕੇਗਾ ਕੋਈ ਬੰਧਨ ਇਹ

    ਰੱਖਾਂ ਮੈਂ ਪਲਕਾਂ ਦੀ ਛਾਂਵੇਂ ਤੈਨੂੰ

    ਕਸਮ ਨਿਭਾਵਾਂ

    (ਕੋਰਸ)

    ਇਹ ਤੀਹਰੀ ਹੈ ਡੋਰੀ, ਸਾਡੇ ਦਿਲ ਦਾ ਅਰਮਾਨ

    ਨਾ ਟੁੱਟੇ ਇਹ ਸਾਥ

    ਕਦੀ ਵੀ

    ਹਾਂ, ਯਹੋਵਾਹ ਦਿਖਾਵੇ ਰਾਹ ਸਾਨੂੰ ਹਰ ਪਲ

    ਨਾ ਕਦੀ ਮਿਟੇ ਚਾਹਤ ਦੀ ਲੋਅ

    ਤੂੰ ਹਮਦਮ ਮੇਰੀ

    ਹਮਦਮ ਮੇਰੀ

    ਵਫ਼ਾ ਕਦੀ ਨਾ ਮਿਟੇ

    ਇਹ ਜਾਨ ਤੋਂ ਵੀ ਪਿਆਰਾ ਰਿਸ਼ਤਾ ਹਾਂ ਲੱਗੇ

    ਵਾਅਦਾ ਮਰਦੇ ਦਮ ਤੀਕ ਸਾਥ ਨਿਭਾਵਾਂਗਾ

    ਦੋ ਦਿਲ ਮਿਲ ਕੇ ਬਣੇਂ ਇਕ ਜਿੰਦ ਹਾਂ ਇਕ ਜਾਨ

    ਮੇਰੇ ਦਿਲ ਦੀ ਤੂੰ ਰਾਣੀ, ਤੂੰ ਮੇਰੀ ਖ਼ੁਸ਼ੀ

    ਹਰ ਪਲ ਕਰਾਂ ਤੈਨੂੰ ਪਿਆਰ ਮੈਂ

  3. 3. ਮੇਰੇ ਦਿਲ ਦੀ ਤਮੰਨਾ ਤੂੰ

    ਹੈ ਤੇਰੇ ਨਾਲ ਦੁਨੀਆਂ ਦੀ ਹਰ ਖ਼ੁਸ਼ੀ

    ਜਿਸ ਦਿਨ ਦਸਤਕ ਮੇਰੇ ਦਿਲ ʼਤੇ ਦਿੱਤੀ

    ਹੋ ਗਈ ਦੁਨੀਆਂ ਹਸੀਨ ਮੇਰੀ

    ਹਾਂ, ਮੇਰੀ

    (ਕੋਰਸ)

    ਇਹ ਤੀਹਰੀ ਹੈ ਡੋਰੀ, ਸਾਡੇ ਦਿਲ ਦਾ ਅਰਮਾਨ

    ਨਾ ਟੁੱਟੇ ਇਹ ਸਾਥ

    ਕਦੀ ਵੀ

    ਹਾਂ, ਯਹੋਵਾਹ ਦਿਖਾਵੇ ਰਾਹ ਸਾਨੂੰ ਹਰ ਪਲ

    ਨਾ ਕਦੀ ਮਿਟੇ ਚਾਹਤ ਦੀ ਲੋਅ

    ਤੂੰ ਹਮਦਮ ਮੇਰੀ

    ਹਮਦਮ ਮੇਰੀ

    ਨਾ ਕਦੀ ਮਿਟੇ ਚਾਹਤ ਦੀ ਲੋਅ

    ਤੂੰ ਹਮਦਮ ਮੇਰੀ