Skip to content

Skip to table of contents

ਗੀਤ 1

ਯਹੋਵਾਹ ਦੇ ਗੁਣ

ਯਹੋਵਾਹ ਦੇ ਗੁਣ

(ਪ੍ਰਕਾਸ਼ ਦੀ ਕਿਤਾਬ 4:11)

  1. 1. ਯਹੋਵਾਹ ਮਹਾਨ ਤੇਰੀ ਹੈ ਸ਼ਕਤੀ

    ਹੈ ਤਾਕਤ ਤੇਰੀ ਕਾਇਨਾਤ ਵਿਚ ਵਸੀ

    ਬੇਤਾਬ ਹੈ ਦਿਲ, ਉਹ ਸਵੇਰਾ ਆਵੇ

    ਫੈਲੇ ਤੇਰਾ ਨੂਰ ਚਾਰੇ ਪਾਸੇ

  2. 2. ਯਹੋਵਾਹ ਅਥਾਹ, ਵਿਸ਼ਾਲ ਬੁੱਧ ਤੇਰੀ

    ਅਲਫ਼ਾਜ਼ ਹਰ ਤੇਰਾ ਪਾਵੇਗਾ ਰਾਹ ਸਹੀ

    ਤੂੰ ਹੀ ਖਰਾ, ਸੱਚਾ ਤੇਰਾ ਇਨਸਾਫ਼

    ਹਰ ਪਲ ਕਰਦੇ ਤੇਰਾ ਇੰਤਜ਼ਾਰ

  3. 3. ਯਹੋਵਾਹ ਅਸੀਮ, ਅਟੱਲ ਤੇਰਾ ਪਿਆਰ

    ਹੈ ਦਿਲ ʼਤੇ ਮੇਰੇ ਗਹਿਰੀ ਤੇਰੀ ਛਾਪ

    ਚੁਕਾਵਾਂ ਮੈਂ ਕਿਵੇਂ ਤੇਰਾ ਅਹਿਸਾਨ

    ਮੈਂ ਸਦਾ ਕਰਾਂ ਤੇਰਾ ਗੁਣਗਾਨ