Skip to content

Skip to table of contents

ਗੀਤ 106

ਪਿਆਰ ਦਾ ਗੁਣ ਪੈਦਾ ਕਰੋ

ਪਿਆਰ ਦਾ ਗੁਣ ਪੈਦਾ ਕਰੋ

(1 ਕੁਰਿੰਥੀਆਂ 13:1-8)

  1. 1. ਯਹੋਵਾਹ ਗੁਣ ਤੇਰੇ ਬੇਸ਼ੁਮਾਰ

    ਬੇਇੰਤੇਹਾ ਤੂੰ ਕਰੇਂ ਹੈਂ ਪਿਆਰ

    ਮਾਲਾ ਦੇ ਮੋਤੀ ਸਭ ਗੁਣ ਤੇਰੇ

    ਹਾਂ, ਪ੍ਰੇਮ ਦੇ ਧਾਗੇ ਨੇ ਹੈ ਜੋੜੇ

    ਚਾਹੇ ਜੇ ਖ਼ੂਬੀਆਂ ਹੋਣ ਹਜ਼ਾਰ

    ਬਿਨ ਪ੍ਰੇਮ ਦੇ ਤਾਂ ਜ਼ਿੰਦਗੀ ਬੇਕਾਰ

    ਯਹੋਵਾਹ ਸਾਡੀ ਹੈ ਇਹ ਪੁਕਾਰ

    ਦਿਸੇ ਲਫ਼ਜ਼ਾਂ ਤੇ ਕੰਮਾਂ ਤੋਂ ਪਿਆਰ

  2. 2. ਪਿਆਰ ਆਪਣੇ ਬਾਰੇ ਹੀ ਨਾ ਸੋਚੇ

    ਇਹ ਦੂਜਿਆਂ ਦੀ ਪਰਵਾਹ ਕਰੇ

    ਦਿਲਾਂ ʼਚ ਨਾ ਪਾਲੇ ਰੰਜਿਸ਼ਾਂ

    ਦੇਵੇ ਭੁਲਾ ਸਾਰੀ ਗਲ਼ਤੀਆਂ

    ਦਿਲ ਖੋਲ੍ਹ ਕੇ ਦਿੰਦਾ ਹੈ ਮਾਫ਼ੀਆਂ

    ਦਿਖਾਵੇ ਸਬਰ ਇਹ ਬੇਪਨਾਹ

    ਚਿਰਾਗ ਪ੍ਰੇਮ ਦਾ ਬਲ਼ਦਾ ਹੀ ਰਹੇ

    ਜੇ ਨ੍ਹੇਰੀ ਮੁਸ਼ਕਿਲਾਂ ਦੀ ਵਗੇ