Skip to content

Skip to table of contents

ਗੀਤ 150

ਯਹੋਵਾਹ ਵਿਚ ਪਨਾਹ ਲਓ

ਯਹੋਵਾਹ ਵਿਚ ਪਨਾਹ ਲਓ

(ਸਫ਼ਨਯਾਹ 2:3)

  1. 1. ਯਹੋਵਾਹ ਦਾ ਹੁਕਮ

    ਵਕਤ ਹਾਕਮਾਂ ਦਾ ਹੈ ਖ਼ਤਮ

    ਮਸੀਹ ਖ਼ਿਲਾਫ਼ ਰਾਜੇ ਖੜ੍ਹੇ

    ਤੋੜੇਗਾ ਸਭ ਦਾ ਘਮੰਡ

    ਦੁਨੀਆਂ ਦੀ ਸ਼ਾਮ ਢਲ਼ੀ

    ਸਵੇਰ ਹੈ ਨਵੀਂ ਚੜ੍ਹੀ

    ਯਿਸੂ ਕਰੇ ਵੈਰੀਆਂ ਨੂੰ ਖ਼ਾਕ

    ਲਾਵੇ ਨਾ ਜ਼ਰਾ ਦੇਰੀ

    (ਕੋਰਸ)

    ਹਾਂ, ਲਓ ਪਨਾਹ ਯਹੋਵਾਹ ਦੀ

    ਹਿਫਾਜ਼ਤ ਉਹ ਕਰੇ ਤੇਰੀ

    ਉਹੀ ਸ਼ਹਿਨਸ਼ਾਹ

    ਤੂੰ ਨਿਭਾਈਂ ਸਾਥ

    ਸਦਾ ਰਹੀਂ ਨੇਕੀ ਦੇ ਰਾਹ

    ਫਿਰ ਦੇਖ ਕਿਵੇਂ ਬਚਾਵੇਗਾ

    ਤਕੜੇ ਹੱਥ ਨਾਲ

  2. 2. ਫ਼ੈਸਲੇ ਦੀ ਹੁਣ ਘੜੀ

    ਲੋਕਾਂ ਨੇ ਖ਼ਬਰ ਸੁਣੀ

    ਕਰਨ ਕਬੂਲ ਜਾਂ ਮੂੰਹ ਮੋੜਨ

    ਦਿੰਦਾ ਹੈ ਮੌਕਾ ਮਸੀਹ

    ਵਫ਼ਾ ਦਾ ਇਮਤਿਹਾਨ

    ਬਣਾਂਗੇ ਦਲੇਰ ਅਸਾਂ

    ਰਹਿਮ-ਓ-ਕਰਮ ਹੈ ਯਹੋਵਾਹ ਦਾ

    ਸੁਣੇ ਉਹ ਸਾਡੀ ਪੁਕਾਰ

    (ਕੋਰਸ)

    ਹਾਂ, ਲਓ ਪਨਾਹ ਯਹੋਵਾਹ ਦੀ

    ਹਿਫਾਜ਼ਤ ਉਹ ਕਰੇ ਤੇਰੀ

    ਉਹੀ ਸ਼ਹਿਨਸ਼ਾਹ

    ਤੂੰ ਨਿਭਾਈਂ ਸਾਥ

    ਸਦਾ ਰਹੀਂ ਨੇਕੀ ਦੇ ਰਾਹ

    ਫਿਰ ਦੇਖ ਕਿਵੇਂ ਬਚਾਵੇਗਾ

    ਤਕੜੇ ਹੱਥ ਨਾਲ