Skip to content

Skip to table of contents

ਗੀਤ 23

ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ

ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ

(ਪ੍ਰਕਾਸ਼ ਦੀ ਕਿਤਾਬ 11:15)

  1. 1. ਰਲ਼ ਮਿਲ ਕੇ ਕਰੋ ਐਲਾਨ, ਯਹੋਵਾਹ ਹੈ ਸ਼ਕਤੀਮਾਨ

    ਆ ਗਿਆ ਰਾਜ, ਫੈਲੇ ਹਰ ਥਾਂ ਖ਼ੁਸ਼ੀ

    ਯਿਸੂ ਕੋਲ ਰਾਜ ਅਧਿਕਾਰ ਹੱਥ ਉਹ ਦੇ ਹਰ ਇਖ਼ਤਿਆਰ

    ਪੂਰੀ ਕਰੇ ਪ੍ਰਭੂ ਮਰਜ਼ੀ ਯਹੋਵਾਹ ਦੀ

    (ਕੋਰਸ)

    ਕਰੇ ਕਮਾਲ ਤੇਰੀ ਪਾਤਸ਼ਾਹੀ

    ਦੀਵਾ ਜਲ਼ੇ ਸੱਚਾਈ ਦਾ

    ਕਰੇ ਕਮਾਲ ਤੇਰੀ ਪਾਤਸ਼ਾਹੀ

    ਜੀਵਨ ਲਿਆਵੇਗੀ ਸਦਾ

    ਤੇਰੇ ਨਾਂ ਦੀ ਮਹਿਮਾ ਹੋਵੇ

    ਤੂੰ ਹੀ ਜੱਗ ਦਾ ਸ਼ਹਿਨਸ਼ਾਹ

  2. 2. ਰਲ਼ ਮਿਲ ਕੇ ਕਰੋ ਐਲਾਨ, ਰਾਜ ਦਾ ਸੁਣਾਓ ਪੈਗਾਮ

    ਯਿਸੂ ਮਿਟਾਏ ਸ਼ੈਤਾਨ ਦਾ ਸਾਇਆ

    ਨਾਜ਼ੁਕ, ਥੋੜ੍ਹਾ ਹੈ ਸਮਾਂ, ਰੱਬ ਤੋਂ ਡਰੇ ਹਰ ਇਨਸਾਨ

    ਸੱਚੇ ਦਿਲ ਵਾਲੇ ਲੋਕਾਂ ਦਾ ਹੋਵੇ ਬਚਾਅ

    (ਕੋਰਸ)

    ਕਰੇ ਕਮਾਲ ਤੇਰੀ ਪਾਤਸ਼ਾਹੀ

    ਦੀਵਾ ਜਲ਼ੇ ਸੱਚਾਈ ਦਾ

    ਕਰੇ ਕਮਾਲ ਤੇਰੀ ਪਾਤਸ਼ਾਹੀ

    ਜੀਵਨ ਲਿਆਵੇਗੀ ਸਦਾ

    ਤੇਰੇ ਨਾਂ ਦੀ ਮਹਿਮਾ ਹੋਵੇ

    ਤੂੰ ਹੀ ਜੱਗ ਦਾ ਸ਼ਹਿਨਸ਼ਾਹ

  3. 3. ਰਲ਼ ਮਿਲ ਕੇ ਕਰੋ ਐਲਾਨ, ਹੈ ਯਿਸੂ ਰਾਜਾ ਮਹਾਨ

    ਹੋਵੇ ਮੁਬਾਰਕ ਯਹੋਵਾਹ ਦਾ ਨਾਂ

    ਸ਼ਰਧਾ ਨਾਲ ਹਰ ਸਿਰ ਝੁਕੇ, ਬਖ਼ਸ਼ੀਸ਼ ਕਿਰਪਾ ਦੀ ਮਿਲੇ

    ਸ਼ਾਨਦਾਰ ਇਹ ਜੀਵਨ, ਹੈ ਪਰਮੇਸ਼ੁਰ ਦਾ ਵਰਦਾਨ

    (ਕੋਰਸ)

    ਕਰੇ ਕਮਾਲ ਤੇਰੀ ਪਾਤਸ਼ਾਹੀ

    ਦੀਵਾ ਜਲ਼ੇ ਸੱਚਾਈ ਦਾ

    ਕਰੇ ਕਮਾਲ ਤੇਰੀ ਪਾਤਸ਼ਾਹੀ

    ਜੀਵਨ ਲਿਆਵੇਗੀ ਸਦਾ

    ਤੇਰੇ ਨਾਂ ਦੀ ਮਹਿਮਾ ਹੋਵੇ

    ਤੂੰ ਹੀ ਜੱਗ ਦਾ ਸ਼ਹਿਨਸ਼ਾਹ