Skip to content

Skip to table of contents

ਗੀਤ 36

ਦਿਲ ਦੀ ਰਾਖੀ ਕਰੋ

ਦਿਲ ਦੀ ਰਾਖੀ ਕਰੋ

(ਕਹਾਉਤਾਂ 4:23)

  1. 1. ਦਿਲਾਂ ਦਾ ਮਾਲਕ ਯਹੋਵਾਹ

    ਬੇਨਤੀ ਉਸ ਦੀ ਸੁਣੋ

    ਦਿਲ ਦੀ ਰਾਖੀ ਕਰੋ ਤੁਸੀਂ

    ਰਾਹ ਗ਼ਲਤ ਨਾ ਚੁਣੋ

    ਦਿਲ ਧੋਖੇਬਾਜ਼, ਹੈ ਬੇਈਮਾਨ

    ਬਹਿਕਾਵੇ ਸਾਨੂੰ ਇਹ

    ਕਰ ਲਵੋ ਦਿਲ ਨੂੰ ਵੱਸ ਤੁਸੀਂ

    ਚੱਲੋ ਸਹੀ ਰਾਹ ʼਤੇ

  2. 2. ਦਿਲਾਂ ਦਾ ਮਾਲਕ ਯਹੋਵਾਹ

    ਨੇੜੇ ਉਸ ਦੇ ਰਹੋ

    ਪੁਕਾਰੋ ਉਸ ਨੂੰ ਦਿਲ ਖੋਲ੍ਹ ਕੇ

    ਪੀੜਾ ਮਨ ਦੀ ਦੱਸੋ

    ਜਾਣੋ ਯਹੋਵਾਹ ਦੀ ਰਜ਼ਾ

    ਦਿਖਾਵੇ ਸਾਨੂੰ ਰਾਹ

    ਕਹਿਣੇ ਲੱਗੋ ਉਸ ਦੇ ਹਰ ਪਲ

    ਮਿਲੇ ਅਸੀਸ ਅਥਾਹ

  3. 3. ਅਸੀਂ ਹਾਂ ਦਾਸ ਯਹੋਵਾਹ ਦੇ

    ਮਨ ਸਾਫ਼ ਰੱਖਦੇ ਅਸੀਂ

    ਰੱਬ ਦਾ ਬਚਨ ਹੈ ਆਈਨਾ

    ਨਿਖਾਰਦਾ ਹੈ ਹਸਤੀ

    ਰੱਬ ਜਾਣਦਾ ਸਾਡੇ ਦਿਲਾਂ ਨੂੰ

    ਦੇਖੇ ਸਾਡੀ ਵਫ਼ਾ

    ਲਵਾਂਗੇ ਉਸ ਦਾ ਨਾਂ ਸਦਾ

    ਮਾਲਕ ਉਹ ਦਿਲਾਂ ਦਾ