Skip to content

Skip to table of contents

ਗੀਤ 62

ਇਕ ਨਵਾਂ ਗੀਤ

ਇਕ ਨਵਾਂ ਗੀਤ

(ਜ਼ਬੂਰ 98)

  1. 1. ਜਸ ਯਹੋਵਾਹ ਦੇ ਰਲ਼ ਮਿਲ ਕੇ ਗਾਓ ਖ਼ੁਸ਼ੀ ਨਾਲ

    ਕਰਦੇ ਉਸ ਦੀ ਸੇਵਾ, ਸਿਰ ਝੁਕਦੇ ਸ਼ਰਧਾ ਨਾਲ

    ਹੈ ਉਹ ਤਾਕਤਵਰ, ਕਰਿਸ਼ਮੇ ਯਾਦ ਕਰੋ ਉਸ ਦੇ

    ਕਰੇਗਾ ਇਨਸਾਫ਼ ਉਹ,

    ਬਚਾਅ ਉਹ ਸਾਡਾ ਹੈ

    (ਕੋਰਸ)

    ਜ਼ੋਰ ਸ਼ੋਰ ਨਾਲ

    ਸੁਣਾਓ ਗੀਤ ਨਵਾਂ

    ਜ਼ੋਰ ਸ਼ੋਰ ਨਾਲ

    ਯਹੋਵਾਹ ਦੇ ਗੁਣ ਗਾਓ

  2. 2. ਹੇ ਯਹੋਵਾਹ ਤੂੰ ਪੂਰੇ ਜਹਾਨ ਦਾ ਬਾਦਸ਼ਾਹ

    ਸ਼ਾਨੋ-ਸ਼ੌਕਤ ਤੇਰੀ, ਰੁਤਬਾ ਤੇਰਾ ਮਹਾਨ

    ਚੰਨ ਸਿਤਾਰਿਆਂ ਨਾਲੋਂ ਹੈ ਉੱਚਾ ਤੇਰਾ ਨਾਂ

    ਸੁਰ ਨਾਲ ਸੁਰ ਮਿਲਾ ਕੇ

    ਗਾਉਂਦੇ ਤੇਰਾ ਨਗ਼ਮਾ

    (ਕੋਰਸ)

    ਜ਼ੋਰ ਸ਼ੋਰ ਨਾਲ

    ਸੁਣਾਓ ਗੀਤ ਨਵਾਂ

    ਜ਼ੋਰ ਸ਼ੋਰ ਨਾਲ

    ਯਹੋਵਾਹ ਦੇ ਗੁਣ ਗਾਓ

  3. 3. ਜਸ ਯਹੋਵਾਹ ਦੇ ਗਾਵੇ ਜ਼ਮੀਨ ਤੇ ਆਸਮਾਨ

    ਸ਼ੋਰ ਮਚਾਵੇ ਸ੍ਰਿਸ਼ਟੀ ਕਿ ਤੂੰ ਹੈਂ ਮਹਿਮਾਵਾਨ

    ਬਣ ਕੇ ਸਾਜ਼ ਹਵਾ ਇਹ ਸਾਰੀ ਕਾਇਨਾਤ ਗੂੰਜੇ

    ਤੇਰੀ ਸ਼ੋਭਾ ਕਰਨ

    ਸੇਵਕ ਸਾਰੇ ਤੇਰੇ

    (ਕੋਰਸ)

    ਜ਼ੋਰ ਸ਼ੋਰ ਨਾਲ

    ਸੁਣਾਓ ਗੀਤ ਨਵਾਂ

    ਜ਼ੋਰ ਸ਼ੋਰ ਨਾਲ

    ਯਹੋਵਾਹ ਦੇ ਗੁਣ ਗਾਓ