ਜ਼ਬੂਰ 96:1-13
96 ਯਹੋਵਾਹ ਲਈ ਇਕ ਨਵਾਂ ਗੀਤ ਗਾਓ।+
ਹੇ ਸਾਰੀ ਧਰਤੀ ਦੇ ਲੋਕੋ, ਯਹੋਵਾਹ ਲਈ ਗੀਤ ਗਾਓ!+
2 ਯਹੋਵਾਹ ਲਈ ਗੀਤ ਗਾਓ; ਉਸ ਦੇ ਨਾਂ ਦੀ ਮਹਿਮਾ ਕਰੋ।
ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ।+
3 ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।+
4 ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ।
ਉਹ ਸਾਰੇ ਈਸ਼ਵਰਾਂ ਨਾਲੋਂ ਜ਼ਿਆਦਾ ਸ਼ਰਧਾ ਦੇ ਲਾਇਕ ਹੈ।
5 ਕੌਮਾਂ ਦੇ ਸਾਰੇ ਈਸ਼ਵਰ ਨਿਕੰਮੇ ਹਨ,+ਪਰ ਯਹੋਵਾਹ ਨੇ ਆਕਾਸ਼ ਬਣਾਇਆ,+
6 ਉਸ ਦੀ ਹਜ਼ੂਰੀ ਵਿਚ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਹੈ;+ਉਸ ਦੇ ਪਵਿੱਤਰ ਸਥਾਨ ਵਿਚ ਤਾਕਤ ਅਤੇ ਖ਼ੂਬਸੂਰਤੀ ਹੈ।+
7 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*ਯਹੋਵਾਹ ਦੀ ਵਡਿਆਈ ਕਰੋ* ਕਿਉਂਕਿ ਉਹ ਮਹਿਮਾਵਾਨ ਅਤੇ ਤਾਕਤਵਰ ਹੈ।+
8 ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ;+ਉਸ ਦੇ ਵਿਹੜਿਆਂ ਵਿਚ ਨਜ਼ਰਾਨਾ ਲੈ ਕੇ ਆਓ।
9 ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਦੇ ਅੱਗੇ ਸਿਰ ਨਿਵਾਓ;*ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਥਰ-ਥਰ ਕੰਬ!
10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।
ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+
11 ਆਕਾਸ਼ ਖ਼ੁਸ਼ੀਆਂ ਮਨਾਏ ਅਤੇ ਧਰਤੀ ਜਸ਼ਨ ਮਨਾਏ;ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ;+
12 ਮੈਦਾਨ ਅਤੇ ਇਸ ਵਿਚਲੀ ਹਰ ਚੀਜ਼ ਖ਼ੁਸ਼ੀਆਂ ਮਨਾਏ।+
ਨਾਲੇ ਜੰਗਲ ਦੇ ਸਾਰੇ ਦਰਖ਼ਤ ਖ਼ੁਸ਼ੀ ਨਾਲ ਯਹੋਵਾਹ ਦੇ ਸਾਮ੍ਹਣੇ ਜੈ-ਜੈ ਕਾਰ ਕਰਨ+
13 ਕਿਉਂਕਿ ਉਹ ਆ ਰਿਹਾ ਹੈ,*ਹਾਂ, ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।
ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਵਫ਼ਾਦਾਰੀ ਨਾਲ ਕਰੇਗਾ।+
ਫੁਟਨੋਟ
^ ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
^ ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
^ ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
^ ਜਾਂ, “ਦੀ ਭਗਤੀ ਕਰੋ।”
^ ਜਾਂ, “ਦੇ ਮੁਕੱਦਮੇ ਦੀ ਪੈਰਵੀ ਕਰੇਗਾ।”
^ ਜਾਂ, “ਆ ਗਿਆ ਹੈ।”