ਜ਼ਬੂਰ 25:1-22

  • ਅਗਵਾਈ ਅਤੇ ਮਾਫ਼ੀ ਲਈ ਪ੍ਰਾਰਥਨਾ

    • “ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇ” (4)

    • ‘ਯਹੋਵਾਹ ਨਾਲ ਗੂੜ੍ਹੀ ਦੋਸਤੀ’ (14)

    • “ਮੇਰੇ ਸਾਰੇ ਪਾਪ ਮਾਫ਼ ਕਰ” (18)

ਦਾਊਦ ਦਾ ਜ਼ਬੂਰ। א [ਅਲਫ਼] 25  ਹੇ ਯਹੋਵਾਹ, ਮੈਂ ਤੇਰੀ ਸ਼ਰਨ ਵਿਚ ਆਇਆ ਹਾਂ। ב [ਬੇਥ]   ਮੇਰੇ ਪਰਮੇਸ਼ੁਰ, ਮੈਂ ਤੇਰੇ ’ਤੇ ਭਰੋਸਾ ਰੱਖਿਆ ਹੈ;+ਮੇਰਾ ਭਰੋਸਾ ਨਾ ਤੋੜੀਂ।+ ਮੇਰੇ ਵੈਰੀਆਂ ਨੂੰ ਮੇਰੇ ਦੁੱਖਾਂ ’ਤੇ ਖ਼ੁਸ਼ੀਆਂ ਨਾ ਮਨਾਉਣ ਦੇਈਂ।+ ג [ਗਿਮਲ]   ਵਾਕਈ, ਤੇਰੇ ’ਤੇ ਆਸ ਲਾਉਣ ਵਾਲੇ ਸ਼ਰਮਿੰਦੇ ਨਹੀਂ ਹੋਣਗੇ,+ਸਗੋਂ ਦੂਜਿਆਂ ਨੂੰ ਬੇਵਜ੍ਹਾ ਧੋਖਾ ਦੇਣ ਵਾਲੇ ਸ਼ਰਮਿੰਦੇ ਹੋਣਗੇ।+ ד [ਦਾਲਥ]   ਹੇ ਯਹੋਵਾਹ, ਮੈਨੂੰ ਆਪਣੇ ਰਾਹਾਂ ਬਾਰੇ ਦੱਸ;+ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇ।+ ה [ਹੇ]   ਆਪਣੇ ਸੱਚਾਈ ਦੇ ਰਾਹ ’ਤੇ ਚੱਲਣ ਵਿਚ ਮੇਰੀ ਮਦਦ ਕਰ ਅਤੇ ਮੈਨੂੰ ਸਿਖਾ+ਕਿਉਂਕਿ ਤੂੰ ਮੇਰਾ ਪਰਮੇਸ਼ੁਰ ਤੇ ਮੇਰਾ ਮੁਕਤੀਦਾਤਾ ਹੈਂ। ו [ਵਾਉ] ਮੈਂ ਸਾਰਾ ਦਿਨ ਸਿਰਫ਼ ਤੇਰੇ ’ਤੇ ਹੀ ਉਮੀਦ ਲਾਉਂਦਾ ਹਾਂ। ז [ਜ਼ਾਇਨ]   ਹੇ ਯਹੋਵਾਹ, ਆਪਣੀ ਦਇਆ ਅਤੇ ਆਪਣਾ ਅਟੱਲ ਪਿਆਰ ਯਾਦ ਕਰ,+ਜੋ ਤੂੰ ਹਮੇਸ਼ਾ ਦਿਖਾਇਆ ਹੈ।*+ ח [ਹੇਥ]   ਜਵਾਨੀ ਵਿਚ ਕੀਤੇ ਮੇਰੇ ਪਾਪਾਂ ਅਤੇ ਅਪਰਾਧਾਂ ਨੂੰ ਯਾਦ ਨਾ ਕਰ। ਹੇ ਯਹੋਵਾਹ, ਮੈਨੂੰ ਯਾਦ ਕਰ ਕਿਉਂਕਿ ਤੂੰ ਅਟੱਲ ਪਿਆਰ ਅਤੇ ਭਲਾਈ ਨਾਲ ਭਰਪੂਰ ਹੈਂ।+ ט [ਟੇਥ]   ਯਹੋਵਾਹ ਭਲਾ ਅਤੇ ਸੱਚਾ ਹੈ।+ ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+ י [ਯੋਧ]   ਉਹ ਹਲੀਮ* ਲੋਕਾਂ ਨੂੰ ਸਹੀ ਕੰਮ* ਕਰਨ ਦੀ ਸਿੱਖਿਆ ਦੇਵੇਗਾ।+ ਅਤੇ ਉਹ ਹਲੀਮ ਲੋਕਾਂ ਨੂੰ ਆਪਣੇ ਰਾਹ ’ਤੇ ਚੱਲਣਾ ਸਿਖਾਏਗਾ।+ כ [ਕਾਫ਼] 10  ਜਿਹੜੇ ਯਹੋਵਾਹ ਦੇ ਇਕਰਾਰ ਅਤੇ ਨਸੀਹਤਾਂ* ਨੂੰ ਮੰਨਦੇ ਹਨ,+ਉਨ੍ਹਾਂ ਲਈ ਉਸ ਦੇ ਸਾਰੇ ਰਾਹ ਅਟੱਲ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਹਨ। ל [ਲਾਮਦ] 11  ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ,+ਮੇਰੀ ਗ਼ਲਤੀ ਮਾਫ਼ ਕਰ, ਭਾਵੇਂ ਕਿ ਇਹ ਵੱਡੀ ਹੈ। מ [ਮੀਮ] 12  ਜਿਹੜਾ ਇਨਸਾਨ ਯਹੋਵਾਹ ਦਾ ਡਰ ਰੱਖਦਾ ਹੈ,+ਉਹ ਉਸ ਨੂੰ ਸਿਖਾਏਗਾ ਕਿ ਉਸ ਨੇ ਕਿਹੜਾ ਰਾਹ ਚੁਣਨਾ ਹੈ।+ נ [ਨੂਣ] 13  ਉਹ ਚੰਗੀਆਂ ਚੀਜ਼ਾਂ ਦਾ ਆਨੰਦ ਮਾਣੇਗਾ+ਅਤੇ ਉਸ ਦੀ ਔਲਾਦ* ਧਰਤੀ ਦੀ ਵਾਰਸ ਬਣੇਗੀ।+ ס [ਸਾਮਕ] 14  ਜਿਹੜੇ ਯਹੋਵਾਹ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਰਦਾ ਹੈ+ਅਤੇ ਉਨ੍ਹਾਂ ਨੂੰ ਆਪਣਾ ਇਕਰਾਰ ਦੱਸਦਾ ਹੈ।+ ע [ਆਇਨ] 15  ਮੇਰੀਆਂ ਅੱਖਾਂ ਹਮੇਸ਼ਾ ਯਹੋਵਾਹ ਵੱਲ ਲੱਗੀਆਂ ਰਹਿੰਦੀਆਂ ਹਨ+ਕਿਉਂਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢੇਗਾ।+ פ [ਪੇ] 16  ਆਪਣਾ ਚਿਹਰਾ ਮੇਰੇ ਵੱਲ ਕਰ ਅਤੇ ਮੇਰੇ ’ਤੇ ਮਿਹਰ ਕਰਕਿਉਂਕਿ ਮੈਂ ਇਕੱਲਾ ਅਤੇ ਬੇਬੱਸ ਹਾਂ। צ [ਸਾਦੇ] 17  ਮੇਰੇ ਮਨ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ;+ਮੇਰੇ ਦਿਲ ਦੀ ਪੀੜ ਤੋਂ ਮੈਨੂੰ ਛੁਟਕਾਰਾ ਦੇ। ר [ਰੇਸ਼] 18  ਮੇਰੀ ਤਕਲੀਫ਼ ਅਤੇ ਮੇਰੇ ਕਸ਼ਟ ਨੂੰ ਦੇਖ+ਅਤੇ ਮੇਰੇ ਸਾਰੇ ਪਾਪ ਮਾਫ਼ ਕਰ।+ 19  ਦੇਖ! ਮੇਰੇ ਕਿੰਨੇ ਦੁਸ਼ਮਣ ਹਨ,ਉਹ ਮੇਰੇ ਨਾਲ ਨਫ਼ਰਤ ਕਰਦੇ ਹਨ ਅਤੇ ਮੇਰੇ ਖ਼ੂਨ ਦੇ ਪਿਆਸੇ ਹਨ। ש [ਸ਼ੀਨ] 20  ਮੇਰੀ ਜਾਨ ਦੀ ਹਿਫਾਜ਼ਤ ਕਰ ਅਤੇ ਮੈਨੂੰ ਬਚਾ।+ ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂਕਿ ਮੈਂ ਤੇਰੇ ਕੋਲ ਪਨਾਹ ਲਈ ਹੈ। ת [ਤਾਉ] 21  ਮੇਰੀ ਵਫ਼ਾਦਾਰੀ ਅਤੇ ਨੇਕ ਚਾਲ-ਚਲਣ ਮੇਰੀ ਰੱਖਿਆ ਕਰਨ+ਕਿਉਂਕਿ ਮੈਂ ਤੇਰੇ ’ਤੇ ਉਮੀਦ ਲਾਈ ਹੈ।+ 22  ਹੇ ਪਰਮੇਸ਼ੁਰ, ਇਜ਼ਰਾਈਲ ਨੂੰ ਉਸ ਦੇ ਸਾਰੇ ਦੁੱਖਾਂ ਤੋਂ ਛੁਟਕਾਰਾ ਦੇ।

ਫੁਟਨੋਟ

ਜਾਂ, “ਜੋ ਪੁਰਾਣੇ ਜ਼ਮਾਨੇ ਤੋਂ ਹਨ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਨਿਆਂ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਇਬ, “ਬੀ।”