ਜ਼ਬੂਰ 149:1-9
149 ਯਾਹ ਦੀ ਮਹਿਮਾ ਕਰੋ!*
ਯਹੋਵਾਹ ਲਈ ਇਕ ਨਵਾਂ ਗੀਤ ਗਾਓ;+ਵਫ਼ਾਦਾਰ ਸੇਵਕਾਂ ਦੀ ਮੰਡਲੀ ਵਿਚ ਉਸ ਦੀ ਮਹਿਮਾ ਕਰੋ।+
2 ਇਜ਼ਰਾਈਲ ਆਪਣੇ ਮਹਾਨ ਰਚਣਹਾਰੇ ਕਰਕੇ ਖ਼ੁਸ਼ ਹੋਵੇ;+ਸੀਓਨ ਦੇ ਪੁੱਤਰ ਆਪਣੇ ਰਾਜੇ ਕਰਕੇ ਬਾਗ਼-ਬਾਗ਼ ਹੋਣ।
3 ਉਹ ਨੱਚਦੇ ਹੋਏ ਉਸ ਦੇ ਨਾਂ ਦੀ ਮਹਿਮਾ ਕਰਨ+ਅਤੇ ਡਫਲੀ ਤੇ ਰਬਾਬ ਵਜਾ ਕੇ ਉਸ ਦਾ ਗੁਣਗਾਨ ਕਰਨ।+
4 ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।+
ਉਹ ਹਲੀਮ* ਲੋਕਾਂ ਨੂੰ ਬਚਾ ਕੇ ਉਨ੍ਹਾਂ ਦੀ ਸ਼ੋਭਾ ਵਧਾਉਂਦਾ ਹੈ।+
5 ਵਫ਼ਾਦਾਰ ਲੋਕ ਆਦਰ-ਮਾਣ ਮਿਲਣ ’ਤੇ ਖ਼ੁਸ਼ ਹੋਣ;ਉਹ ਬਿਸਤਰਿਆਂ ’ਤੇ ਲੰਮੇ ਪਿਆਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ।+
6 ਉਨ੍ਹਾਂ ਦੀ ਜ਼ਬਾਨ ’ਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਹੋਣਅਤੇ ਹੱਥ ਵਿਚ ਦੋ ਧਾਰੀ ਤਲਵਾਰ ਹੋਵੇ
7 ਜਿਸ ਨਾਲ ਉਹ ਕੌਮਾਂ ਤੋਂ ਬਦਲਾ ਲੈਣਅਤੇ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਦੇਣ
8 ਅਤੇ ਉਨ੍ਹਾਂ ਦੇ ਰਾਜਿਆਂ ਨੂੰ ਬੇੜੀਆਂ ਨਾਲ ਜਕੜਨਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਣ
9 ਅਤੇ ਉਨ੍ਹਾਂ ਖ਼ਿਲਾਫ਼ ਲਿਖੇ ਸਜ਼ਾ ਦੇ ਹੁਕਮ ਨੂੰ ਪੂਰਾ ਕਰਨ।+
ਇਹ ਸਨਮਾਨ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਮਿਲਿਆ ਹੈ।
ਯਾਹ ਦੀ ਮਹਿਮਾ ਕਰੋ!*
ਫੁਟਨੋਟ
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਸ਼ਾਂਤ ਸੁਭਾਅ ਦੇ।”
^ ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।